FacebookTwitterg+Mail

'ਬਿੱਗ ਬੌਸ 12' 'ਚ ਸਲਮਾਨ ਸਮੇਤ ਮੁਕਾਬਲੇਬਾਜ਼ਾਂ ਨੇ ਧੂਮ-ਧਾਮ ਨਾਲ ਮਨਾਇਆ ਨਰਾਤਿਆਂ ਦਾ ਜਸ਼ਨ

navratri special in bigg boss 12
15 October, 2018 01:52:26 PM

ਮੁੰਬਈ (ਬਿਊਰੋ)— 'ਬਿੱਗ ਬੌਸ' ਦੇ ਘਰ 'ਚ ਐਤਵਾਰ ਦਾ ਦਿਨ ਘਰਵਾਲਿਆਂ ਲਈ ਹਮੇਸ਼ਾ ਹੀ ਇਕ ਬੁਰੀ ਖਬਰ ਲੈ ਕੇ ਆਉਂਦਾ ਹੈ। ਬੀਤੇ ਐਪੀਸੋਡ 'ਚ ਜਿੱਥੇ ਇਕ ਪਾਸੇ ਨੇਹਾ ਪੇਂਡਸੇ ਘਰੋਂ ਬੇਘਰ ਹੋਈ, ਉੱਥੇ ਦੂਜੇ ਪਾਸੇ ਇਸ ਹਫਤੇ ਮੁਕਾਬਲੇਬਾਜ਼ਾਂ ਨੂੰ ਇਕ ਵੱਡਾ ਤੋਹਫਾ ਦਿੱਤਾ ਗਿਆ, ਜਿਸ ਕਾਰਨ ਘਰ 'ਚ ਨਰਾਤਿਆਂ ਨੂੰ ਬੇਹੱਦ ਧੂਮ-ਧਾਮ ਨਾਲ ਮਨਾਇਆ ਗਿਆ।

'ਬਿੱਗ ਬੌਸ' ਦੇ ਸਪੈਸ਼ਲ ਗੈਸਟ 'ਡਾਂਸ ਦਿਵਾਨੇ' ਦੇ ਜੇਤੂ ਆਲੋਕ ਸ਼ਾਹ, ਕਿਸ਼ਨ ਬਿਲਾਗਲੀ, ਸੋਨਾਲੀ ਨਿਰੰਤਰ, ਦੀਨਾਨਾਥ ਸਿੰਘ, ਵੇਦ ਪ੍ਰਕਾਸ਼ ਅੱਲ੍ਹਾਹ ਨੇ ਘਰ 'ਚ ਖੂਬ ਧਮਾਲ ਮਚਾਇਆ।

ਇਸ ਦੌਰਾਨ ਅਦਵਿਕ ਅਤੇ ਆਲੋਕ ਨੇ ਸ਼ੋਅ ਦੀ ਵਿਚਿੱਤਰ ਜੋੜੀ ਅਨੂਪ ਜਲੋਟਾ ਤੇ ਜਸਲੀਨ ਦੀ ਬਿੱਗ ਬੌਸ ਦੇ ਘਰ 'ਚ ਪੋਲ ਖੋਲ੍ਹ ਕੇ ਰੱਖ ਦਿੱਤੀ।

ਇਸ ਡਾਂਸਰ ਜੋੜੀ ਨੇ 'ਐ ਦਿਲ ਹੈ ਮੁਸ਼ਕਿਲ' ਦੇ ਗੀਤ 'ਬ੍ਰੇਕਅੱਪ ਸਾਂਗ' 'ਤੇ ਬਿਹਤਰੀਨ ਪਰਫਾਰਮੈਂਸ ਦਿੱਤੀ।

ਇਨ੍ਹਾਂ ਸਾਰਿਆਂ ਤੋਂ ਇਲਾਵਾ ਸਲਮਾਨ ਖਾਨ ਖੁਦ ਵੀ ਆਪਣੇ ਨੂੰ ਥਿਰਕਨ ਤੋਂ ਰੋਕ ਨਾ ਸਕੇ।

ਇਸ ਤਰ੍ਹਾਂ ਬੀਤੇ ਐਪੀਸੋਡ 'ਚ ਦਰਸ਼ਕਾਂ ਨੂੰ 'ਬਿੱਗ ਬੌਸ 12' 'ਚ ਡਾਂਸ, ਕਾਮੇਡੀ, ਮਸਤੀ ਤੇ ਧਮਾਲ ਦਾ ਤੜਕਾ ਦੇਖਣ ਨੂੰ ਮਿਲਿਆ।

 


Tags: Salman Khan Navratri SpecialBigg Boss 12 Karanvir Bohra Surbhi Rana Weekend Ka Vaar Tv Show Dance Deewane

Edited By

Chanda Verma

Chanda Verma is News Editor at Jagbani.