FacebookTwitterg+Mail

ਨਵਿਆ ਨਵੇਲੀ ਦੇ ਬਚਪਨ ਦੀ ਤਸਵੀਰ ਵਾਇਰਲ, ਸੁਹਾਨਾ ਖਾਨ ਵੀ ਆਈ ਨਜ਼ਰ

navya naveli nanda
24 May, 2018 04:53:47 PM

ਮੁੰਬਈ (ਬਿਊਰੋ)— ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਦੀ ਇਕ ਪੁਰਾਣੀ ਤਸਵੀਰ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਉਨ੍ਹਾਂ ਦੇ ਬਚਪਨ ਦੀ ਤਸਵੀਰ ਹੈ। ਜਿਸ ਵਿਚ ਉਨ੍ਹਾਂ ਨਾਲ ਸ਼ਾਹਰੁਖ ਖਾਨ ਦੀ ਧੀ ਸੁਹਾਨਾ, ਸ਼ਨਾਇਆ ਕਪੂਰ ਅਤੇ ਅਨਨਿਆ ਪਾਂਡੇ ਵੀ ਨਜ਼ਰ ਆ ਰਹੀ ਹੈ। ਤਸਵੀਰ ਵਿਚ ਨਵਿਆ ਨੇ ਫਲੋਰਲ ਕਲਰ ਦੀ ਬਿਕਨੀ ਪਹਿਨੀ ਹੋਈ ਹੈ। ਬਚਪਨ ਦੀ ਇਸ ਤਸਵੀਰ ਵਿਚ ਸਾਰੇ ਬੱਚੇ ਬੇਹੱਦ ਕਿਊਟ ਲੱਗ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਸਾਰੇ ਸਟਾਰਕਿਡਸ ਵਿਚਕਾਰ ਡੂੰਘੀ ਦੋਸਤੀ ਹੈ।

Punjabi Bollywood Tadka
ਨਵਿਆ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਹਰ ਤਸਵੀਰ ਫੈਨਸ ਵਿਚਕਾਰ ਵਾਇਰਲ ਹੁੰਦੀ ਹੈ। ਅਮਿਤਾਭ ਬੱਚਨ ਦੀ ਦੋਹਤੀ ਦਾ ਫ਼ੈਸ਼ਨ ਸੈਨਸ ਅਤੇ ਸਟਾਈਲ ਚਰਚਾ 'ਚ ਬਣਿਆ ਰਹਿੰਦਾ ਹੈ। ਹਾਲ ਹੀ 'ਚ ਮਦਰਸਜ਼ ਡੇਅ ਦੇ ਮੌਕੇ 'ਤੇ ਨਵਿਆ ਨੇ ਮਾਂ ਸ਼ਵੇਤਾ ਨਾਲ ਇਹ ਤਸਵੀਰ ਇੰਸਟਾ 'ਤੇ ਸ਼ੇਅਰ ਕੀਤੀ ਸੀ। ਤਸਵੀਰ ਵਿਚ ਦੋਵੇਂ ਇਕ-ਦੂੱਜੇ ਦੀ ਕਾਪੀ ਲੱਗ ਰਹੇ ਹਨ।

Punjabi Bollywood Tadka
ਪਿਛਲੇ ਦਿਨੀਂ ਨਵਿਆ ਦੀ ਐਕਟਰ ਜਾਵੇਦ ਜਾਫਰੀ ਦੇ ਬੇਟੇ ਮੀਜਾਨ ਜਾਫਰੀ ਨਾਲ ਇਕ ਤਸਵੀਰ ਵਾਇਰਲ ਹੋਈ ਸੀ। ਦੋਵਾਂ ਵਿਚਕਾਰ ਡੇਟਿੰਗ ਦੀਆਂ ਵੀ ਖਬਰਾਂ ਹਨ। ਇਸ ਤੋਂ ਇਲਾਵਾ ਨਵਿਆ ਦੇ ਵੀ ਫਿਲਮਾਂ 'ਚ ਐਂਟਰੀ ਕਰਨ ਦੀ ਚਰਚਾ ਹੈ ਪਰ ਇਕ ਮੈਗਜ਼ੀਨ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਅਜਿਹੀਆਂ ਖਬਰਾਂ ਨੂੰ ਅਫਵਾਹ ਦੱਸਿਆ ਸੀ।
Punjabi Bollywood Tadka
ਉਨ੍ਹਾਂ ਨੇ ਕਿਹਾ ਸੀ,'' ਮੈਂ ਇਸ਼ਤਿਹਾਰ ਏਜੰਸੀ 'ਚ ਇਟਰਨਸ਼ਿੱਪ ਕਰਕੇ ਖੁਸ਼ ਹਾਂ, ਮੈਨਹੈਟਨ ਵਿਚ ਮੈਨੂੰ ਜੋ ਆਜ਼ਾਦੀ ਮਿਲਦੀ ਹੈ, ਉਸ ਦਾ ਮੈਂ ਬਹੁਤ ਅਨੰਦ ਮਾਨਦੀ ਹਾਂ। ''ਸ਼ਵੇਤਾ ਬੱਚਨ ਨੰਦਾ ਨੇ ਧੀ ਦੇ ਡੈਬਿਊ ਬਾਰੇ ਕਿਹਾ ਸੀ,''ਮੈਂ ਨਵਿਆ ਨੂੰ ਫਿਲਮ ਇੰਡਸਟਰੀ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਦੀ ਹਾਂ, ਮੈਂ ਇਸ ਇੰਡਸਟਰੀ ਦੇ ਖਿਲਾਫ ਨਹੀਂ ਹਾਂ ਪਰ ਇੱਥੇ ਰਹਿਣਾ ਆਸਾਨ ਨਹੀਂ ਹੈ।''
Image result for navya naveli nanda with amitabh bachchan
ਨਵਿਆ ਨੂੰ ਪਾਰਟੀ ਕਰਨਾ ਬਹੁਤ ਪਸੰਦ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਦੋਸਤਾਂ ਨਾਲ ਇਕੱਠੇ ਪਾਰਟੀ ਕਰਦੇ ਹੋਏ ਕਈ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।


Tags: Navya Naveli NandaSuhana KhanAnanya PandeyPicsShweta Bachchan-NandaAmitabh Bachchan

Edited By

Manju

Manju is News Editor at Jagbani.