FacebookTwitterg+Mail

ਨਵਾਜ਼ੂਦੀਨ ਸਿੱਦੀਕੀ ਦੇ ਨਾਲ ਤਸਵੀਰ ਖਿੱਚਵਾਉਣ ਦਾ ਮੌਕਾ

nawazuddin siddiqui
27 February, 2019 05:01:26 PM

ਮੁੰਬਈ (ਬਿਊਰੋ) : ਆਗਾਮੀ ਫਿਲਮ 'ਫੋਟੋਗ੍ਰਾਫ' ਦੀ ਟੀਮ ਨੇ ਇਕ ਅਨੋਖੀ ਰਣਨੀਤੀ ਤਿਆਰ ਕੀਤੀ ਹੈ, ਜਿਸ ਦੇ ਤਹਿਤ ਫਿਲਮ 'ਚ ਨਵਾਜ਼ੂਦੀਨ ਸਿੱਦੀਕੀ ਦੁਆਰਾ ਨਿਭਾਏ ਜਾਣ ਵਾਲੇ ਕਿਰਦਾਰ ਨਾਲ ਦਰਸ਼ਕਾਂ ਨੂੰ ਤਸਵੀਰਾਂ ਖਿੱਚਵਾਉਣ ਦਾ ਮੌਕਾ ਮਿਲੇਗਾ। ਫਿਲਮ 'ਚ ਨਵਾਜ਼ੂਦੀਨ ਸਿੱਦੀਕੀ ਇਕ ਅਜਿਹੇ ਫੋਟੋਗ੍ਰਾਫਰ ਦਾ ਕਿਰਦਾਰ ਨਿਭਾ ਰਹੇ ਹਨ, ਜੋ ਗੇਟਵੇ ਕੋਲ ਤਸਵੀਰਾਂ ਖਿੱਚਦਾ ਹੈ। ਅਜਿਹੇ 'ਚ ਹਫਤੇ 'ਚ ਫਿਲਮ ਦਾ ਪ੍ਰਚਾਰ ਕਰਨ ਦਾ ਅਨੋਖਾ ਤਰੀਕਾ ਹੋਵੇਗਾ ਕਿਉਂਕਿ ਇਸ ਦਰਮਿਆਨ ਸਿਨੇਮਾ ਘਰਾਂ 'ਚ ਵੱਡੀ ਗਿਣਤੀ 'ਚ ਜਨਤਾ ਦੇ ਮੌਜ਼ੂਦ ਹੋਣ ਦੀ ਉਮੀਦ ਹੁੰਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਨਵਾਜ਼ੂਦੀਨ ਦੇ ਕੱਟ ਆਊਟ ਨੂੰ ਦੇਖਣ ਤੋਂ ਬਾਅਦ ਆਮ ਲੋਕ ਕਿਵੇਂ ਪ੍ਰਤੀਕਿਰਿਆ ਦਿੰਦੇ ਹਨ, ਜਦੋਂ ਉਹ ਇਕ ਤਸਵੀਰ ਕਲਿੱਕ ਕਰਨ ਦੀ ਪੇਸ਼ਕਸ਼ ਕਰਦੇ ਹਨ।
 
ਇਹ ਗਤੀਵਿਧੀ ਦੇਸ਼ ਭਰ 'ਚ ਵਿਭਿੰਨ ਸਿਨੇਮਾ ਘਰਾਂ 'ਚ ਕੀਤੀ ਜਾਵੇਗੀ। ਫਿਲਮ 'ਫੋਟੋਗ੍ਰਾਫ' 'ਚ ਰਫੀ ਤੇ ਮਿਲੋਨੀ ਦੀ ਕਹਾਣੀ ਦੇਖਣ ਨੂੰ ਮਿਲੇਗੀ, ਜੋ ਕਿ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧ ਰੱਖਦਾ ਹੈ। ਇਕ ਪ੍ਰਾਮਾਣਿਕ ਕਹਾਣੀ ਨੂੰ ਅਚੰਭਿਤ ਕਰਨ ਲਈ ਤਿਆਰ ਹੈ, ਜਿਸ 'ਚ ਸਾਨਿਆ ਮਲਹੋਤਰਾ ਦਿੱਲੀ 'ਚ ਰਹਿਣ ਵਾਲੀ ਇਕ ਗੁਜਰਾਤੀ ਲੜਕੀ ਦੇ ਕਿਰਦਾਰ 'ਚ ਨਜ਼ਰ ਆਵੇਗੀ, ਜਿਸ ਨੂੰ ਫੋਟੋਗ੍ਰਾਫਰ ਨਵਾਜ਼ੂਦੀਨ ਸਿੱਦੀਕੀ ਦੁਆਰਾ ਆਖੀ ਗਈ ਲਾਈਨ, ''ਸਮਾਈਲ ਪਲੀਜ਼'' 'ਤੇ ਅਭਿਨੇਤਾ ਨਾਲ ਪਿਆਰ ਹੋ ਜਾਂਦਾ ਹੈ। ਰਿਤੇਸ਼ ਬੱਤਰਾ ਦੁਆਰਾ ਲਿਖਿਤ ਤੇ ਨਿਰਦੇਸ਼ਿਤ 'ਫੋਟੋਗ੍ਰਾਫ' ਨੂੰ ਅਮੇਜੋਨ ਸਟਡੀਅਮ ਦੁਆਰਾ ਦਿ ਮੈਚ ਫੈਕਟਰੀ ਨਾਲ ਮਿਲ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਫਿਲਮ 15 ਮਾਰਚ 2019 ਨੂੰ ਭਾਰਤ 'ਚ ਰਿਲੀਜ਼ ਹੋਣ ਲਈ ਤਿਆਰ ਹੈ।
 


Tags: Nawazuddin Siddiqui Bollywood Celebrity News in Punjabi Crazy Fan Sanya Malhotra Manto Honey Trehan ਨਵਾਜ਼ੂਦੀਨ ਸਿੱਦੀਕੀ ਸਾਨਿਆ ਮਲਹੋਤਰਾ ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.