ਮੁੰਬਈ— ਬਾਲੀਵੁੱਡ ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਮੰਟੋ' ਕਰਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਉਨ੍ਹਾਂ ਦੀ ਇਸ ਫਿਲਮ ਦੀ ਪਹਿਲੀ ਝਲਕ ਸਾਹਮਣੇ ਆਈ ਹੈ। ਇਸ ਪੋਸਟਰ 'ਚ ਨਵਾਜ਼ੂਦੀਨ ਦਾ ਇਕ ਵੱਖਰਾ ਲੁਕ ਦੇਖਣ ਨੂੰ ਮਿਲ ਰਿਹਾ ਹੈ। ਇਸ ਫਿਲਮ 'ਚ ਨਵਾਜ਼ੂਦੀਨ ਇਕ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੇ ਨਿਰਮਾਤਾ ਨੇ ਫਿਲਮ ਦਾ ਪਹਿਲਾ ਲੁਕ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਜੇਕਰ ਤੁਸੀਂ ਅਜਿਹੀ ਕਹਾਣੀਆਂ ਨੂੰ ਸਹਿਣ ਨਹੀਂ ਕਰ ਸਕਦੇ ਹੋ ਤਾਂ ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਅਸਹਿਣ ਸਮੇਂ 'ਚ ਰਹਿੰਦੇ ਹਾਂ।''
ਸੂਤਰਾਂ ਮੁਤਾਬਕ ਫਿਲਮ ਦੇ ਨਿਰਦੇਸ਼ਕ ਨੰਦਿਤਾ ਦਾਸ ਨੇ ਕਿਹਾ, ''ਜਦੋਂ ਮੈਂ ਕਾਲਜ 'ਚ ਸੀ ਤਾਂ ਮੈਂ ਪਹਿਲੀ ਵਾਰੀ ਸਿਆਦਤ ਹੰਸ ਮੰਟੋ ਦੀ ਕਹਾਣੀਆਂ ਨੂੰ ਪੜਿਆ ਸੀ ਤਾਂ ਮੈਂ ਇਸ ਗੱਲ ਲਈ ਹੈਰਾਨ ਹਾਂ ਕਿ ਆਖਿਰ ਕੋਈ ਵਿਅਕਤੀ ਇੰਨੀ ਇਮਾਨਦਾਰੀ ਨਾਲ ਸਮਾਜ ਦੀ ਹਕੀਕਤ ਨੂੰ ਕਿਵੇਂ ਪਰੋਸ ਸਕਦਾ ਹੈ। ਮੰਟੋ ਕੋਲ ਸੱਚ ਕਹਿਣ ਦਾ ਸਾਹਸ ਸੀ ਅਤੇ ਇਹ ਉਨ੍ਹਾਂ ਦੀ ਖਾਸ ਗੱਲ ਸੀ। ਇਸ ਤੋਂ ਇਲਾਵਾ ਨੰਦਿਤਾ ਨੇ ਦੱਸਿਆ ਕਿ ਫਿਲਹਾਲ ਫਿਲਮ ਦੀ ਸ਼ੁਟਿੰਗ ਮੁੰਬਈ 'ਚ ਚੱਲ ਰਹੀ ਹੈ।