FacebookTwitterg+Mail

ਗੈਂਗਸਟਰ ਦੀ ਭੂਮਿਕਾ ਮਨੁੱਖੀ ਨਜ਼ਰੀਏ ਨਾਲ ਦੇਖਦਾ ਹਾਂ : ਨਵਾਜ਼ੂਦੀਨ

nawazuddin siddiqui
03 July, 2018 01:30:11 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦਿਕੀ ਨੇ ਕਿਹਾ ਕਿ ਉਹ ਗੈਂਗਸਟਰ ਦੇ ਕਿਰਦਾਰ ਨੂੰ ਜੀਵੰਤ ਬਣਾ ਸਕਣ 'ਚ ਇਸ ਲਈ ਸਮਰੱਥ ਹੁੰਦੇ ਹਨ ਕਿਉਂਕਿ ਉਹ ਅਜਿਹੇ ਪਾਤਰਾਂ ਨੂੰ ਮਨੁੱਖੀ ਨਜ਼ਰੀਏ ਨਾਲ ਦੇਖਦੇ ਹਨ। ਸਿਦੀਕੀ ਨੇ ਕਿਹਾ ਕਿ ਮੈਂ ਕਦੀ ਗੈਂਗਸਟਰ ਦੀ ਭੂਮਿਕਾ ਇਕੋ ਜਿਹੀ ਮੰਨਦੇ ਹੋਏ ਨਹੀਂ ਨਿਭਾਈ। ਮੈਂ ਕਦੀ ਆਪਣੀਆਂ ਭੂਮਿਕਾਵਾਂ ਨੂੰ ਗੈਂਗਸਟਰ ਵਾਂਗ ਨਹੀਂ ਮੰਨਿਆ। ਮੈਂ ਮਨੁੱਖੀ ਨਜ਼ਰੀਏ ਨਾਲ ਉਨ੍ਹਾਂ ਨੂੰ ਦੇਖਦਾ ਹਾਂ। ਅਨਿਲ ਸ਼ਰਮਾ ਫਿਲਮ 'ਜਿਨੀਅਸ' ਨਾਲ ਆਪਣੇ ਬੇਟੇ ਨੂੰ ਲਾਂਚ ਕਰ ਰਹੇ ਹਨ। 'ਜਿਨੀਅਸ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। 'ਗਦਰ' ਦੇ ਨੰਨ੍ਹੇ 'ਜੀਤੇ' ਨੇ ਇੰਡਸਟਰੀ 'ਚ ਬਤੌਰ ਹੀਰੋ ਦਸਤਕ ਦੇ ਦਿੱਤੀ ਹੈ।
ਟੀਜ਼ਰ ਦੀ ਸ਼ੁਰੂਆਤ 'ਚ 'ਗਦਰ' ਫਿਲਮ ਦੀ ਝਲਕ ਦਿਖ ਰਹੀ ਹੈ ਅਤੇ ਨੰਨ੍ਹੇ 'ਜੀਤੇ' ਦੇ ਵੱਡੇ ਹੋਣ ਦਾ ਸਫਰ ਦਿਖ ਰਿਹਾ ਹੈ। ਇਸ ਟੀਜ਼ਰ 'ਚ ਨਵਾਜ਼ੂਦੀਨ ਸਿੱਦਿਕੀ ਵਿਲੇਨ ਦੇ ਰੋਲ 'ਚ ਨਜ਼ਰ ਆ ਰਹੇ ਹਨ।ਇਸ ਫਿਲਮ 'ਚ ਇਸ਼ੀਤਾ ਚੌਹਾਨ ਲੀਡ ਅਦਾਕਾਰਾ ਦੇ ਤੌਰ 'ਤੇ ਨਜ਼ਰ ਆਵੇਗੀ। ਇਸ਼ੀਤਾ ਇਸ ਫਿਲਮ ਨਾਲ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਇਸ ਫਿਲਮ ਦੇ ਰੋਮਾਂਟਿਕ ਗੀਤ 'ਫਿਤੂਰ' 'ਚ ਅਰਿਜੀਤ ਸਿੰਘ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਪਿਛਲੇ ਸਾਲ ਰਿਲੀਜ਼ ਹੋਏ ਫਿਲਮ ਦੇ ਪੋਸਟਰ 'ਚ ਉਤਕਰਸ਼ ਬਲੈਕ ਸੂਟ-ਬੂਟ ਪਹਿਨੇ ਹੋਏ ਕਾਫੀ ਹੈਂਡਸਮ ਨਜ਼ਰ ਆਏ ਸਨ। ਜ਼ਿਕਰਯੋਗ ਹੈ ਕਿ 'ਜਿਨੀਅਸ' ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਦੇ ਪ੍ਰਯੋਗ, ਵਿਗਿਆਨ ਪ੍ਰਤੀ ਸਾਡੇ ਨਜ਼ੀਰੀਏ ਨੂੰ ਹੀ ਬਦਲ ਦਿੰਦੇ ਹਨ। ਇਹ ਫਿਲਮ 24 ਅਗਸਤ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।


Tags: Nawazuddin SiddiquiGangster RoleGeniusUtkarsh SharmaIshita ChauhanAnil SharmaBollywood Celebrity

Edited By

Sunita

Sunita is News Editor at Jagbani.