FacebookTwitterg+Mail

ਸੁਨੀਲ ਸ਼ੈੱਟੀ ਦੀ ਧੀ ਆਥਿਆ ਨਾਲ ਕੰਮ ਕਰਨਗੇ ਨਵਾਜ਼ੂਦੀਨ ਸਿੱਦੀਕੀ

nawazuddin siddiqui
09 July, 2018 03:43:15 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਆਪਣੇ ਗੰਭੀਰ ਅਭਿਨੈ ਲਈ ਮਸ਼ਹੂਰ ਨਵਾਜ਼ੂਦੀਨ ਸਿੱਦੀਕੀ, ਸੁਨੀਲ ਸ਼ੈਟੀ ਦੀ ਬੇਟੀ ਆਥਿਆ ਸ਼ੈੱਟੀ ਨਾਲ ਕਾਮੇਡੀ ਫਿਲਮ 'ਚ ਕੰਮ ਕਰਦੇ ਨਜ਼ਰ ਆਉਣਗੇ। ਫਿਲਮ ਦਾ ਨਾਂ 'ਮੋਤੀਚੂਰ ਚਕਨਾਚੂਰ' ਹੈ। ਇਸ ਫਿਲਮ ਦੀ ਸ਼ੂਟਿੰਗ ਜਲਦੀ ਹੀ ਲਖਨਊ 'ਚ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਦੀ ਕਹਾਣੀ ਨੂੰ ਸੁਣਦਿਆਂ ਹੀ ਨਵਾਜ਼ੂਦੀਨ ਨੇ ਫਿਲਮ ਲਈ ਤੁਰੰਤ ਹਾਂ ਕਰ ਦਿੱਤੀ। ਉਹ ਚਾਹੁੰਦਾ ਹੈ ਕਿ ਇਸ ਸਾਲ ਉਸ ਸ਼ੂਟਿੰਗ ਪੂਰੀ ਹੋ ਜਾਵੇ। ਇਸ ਫਿਲਮ ਨਾਲ ਦੇਬਮਿੱਤਰ ਹਸਨ ਨਿਰਦੇਸ਼ਕ ਦੇ ਤੌਰ 'ਤੇ ਡੈਬਿਊ ਕਰਨ ਜਾ ਰਹੇ ਹਨ। ਫਿਲਮ ਨਿਰਮਾਤਾ ਰਾਕੇਸ਼ ਭਾਟੀਆ ਨੇ ਦੱਸਿਆ ਕਿ ਇਸ ਫਿਲਮ 'ਚ ਸਾਰਿਆਂ ਦਾ ਅੰਦਾਜ਼ ਮਜ਼ਾਕੀਆ ਹੋਵੇਗਾ। ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਜਦੋਂ ਨਵਾਜ਼ੂਦੀਨ ਤੇ ਆਥਿਆ ਇਕੱਠੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਲਾੜੀ ਤੇ ਲਾੜੇ ਦੇ ਪਰਿਵਾਰਾਂ ਵਿਚਾਲੇ ਕਾਮੇਡੀ 'ਤੇ ਆਧਾਰਿਤ ਹੈ।


Tags: Nawazuddin Siddiqui Athiya Shetty Motichoor ChaknachoorSuniel Shetty

Edited By

Chanda Verma

Chanda Verma is News Editor at Jagbani.