FacebookTwitterg+Mail

ਨਵਾਜ਼ੂਦੀਨ ਸਿੱਦੀਕੀ ਨੂੰ ਹਾਈ ਕੋਰਟ ਤੋਂ ਰਾਹਤ, ਇਸ ਡਾਇਲਾਗ ਨੂੰ ਲੈ ਕੇ ਮਚਿਆ ਸੀ ਬਵਾਲ

nawazuddin siddiqui
16 July, 2018 05:23:41 PM

ਮੁੰਬਈ (ਬਿਊਰੋ)— 'ਨੈੱਟਫਲਿਕਸ' ਦੀ ਵੈੱਬ ਸੀਰੀਜ਼ 'ਸੈਕ੍ਰੇਡ ਗੇਮਸ' 'ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਿਰੁੱਧ ਵਿਵਾਦਿਤ ਡਾਇਲਾਗ ਬੋਲਣ ਦੇ ਦੋਸ਼ੀ ਐਕਟਰ ਨਵਾਜ਼ੂਦੀਨ ਸਿੱਦੀਕੀ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ। ਕੋਰਟ ਦਾ ਕਹਿਣਾ ਹੈ ਕਿ ਡਾਇਲਾਗ ਲਈ ਕਿਸੇ ਐਕਟਰ ਨੂੰ ਜ਼ਿੰਮੇਦਾਰ ਠਹਿਰਾਉਣਾ ਸਹੀ ਨਹੀਂ ਹੈ। ਮਾਮਲੇ ਦੀ ਅਗਲੀ ਸੁਣਵਾਈ ਵੀਰਵਾਰ (19 ਜੁਲਾਈ) ਨੂੰ ਹੋਵੇਗੀ।

Punjabi Bollywood Tadka
ਜਾਣਕਾਰੀ ਮੁਤਾਬਕ ਪਟੀਸ਼ਨ ਕਰਤਾ ਰਾਜੀਵ ਨੇ ਨਵਾਜ਼ੂਦੀਨ ਸਿੱਦੀਕੀ ਅਤੇ ਸ਼ੋਅ ਦੇ ਨਿਰਮਾਤਾਵਾਂ ਵਿਰੁੱਧ ਕੇਸ ਦਰਜ ਕਰਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸ਼ੋਅ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਲਈ ਇਤਰਾਜ਼ਯੋਗ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੇ ਸ਼ਿਕਾਇਤ ਪੱਤਰ 'ਚ ਕਿਹਾ ਹੈ ਕਿ ਨਵਾਜ਼ੂਦੀਨ (ਜੋ ਕਿ ਇਸ ਸੀਰੀਜ਼ 'ਚ 'ਗਣੇਸ਼ ਗਾਇਤੋਂਡੇ' ਦੇ ਰੋਲ 'ਚ ਹਨ) ਨੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 'ਫੱਟੂ' ਕਿਹਾ ਹੈ, ਜਿਸ ਨੂੰ ਸਭ-ਟਾਈਟਲ 'ਚ ਟ੍ਰਾਂਸਲੇਟ ਕਰਕੇ ਲਿਖਿਆ ਗਿਆ ਹੈ। ਹਾਲਾਂਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਨੂੰ ਜ਼ਾਹਰ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਕ ਕਾਲਪਨਿਕ ਪ੍ਰੋਗਰਾਮ ਉਨ੍ਹਾਂ ਦੇ ਪਿਤਾ (ਰਾਜੀਵ ਗਾਂਧੀ) ਦੇ ਅਕਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।
Punjabi Bollywood Tadkaਦੱਸ ਦੇਈਏ ਕਿ ਵੈੱਬ ਸੀਰੀਜ਼ 'ਸੈਕ੍ਰੇਡ ਗੇਮਸ' ਤੋਂ ਪਹਿਲੇ ਸੀਜ਼ਨ ਦਾ ਪ੍ਰਸਾਰਣ ਖਤਮ ਹੋ ਗਿਆ ਹੈ। ਪਹਿਲੇ ਸੀਜ਼ਨ 'ਚ ਕੁੱਲ੍ਹ 8 ਐਪੀਸੋਡ ਸਨ। ਇਸ ਸੀਰੀਜ਼ ਦਾ ਨਿਰਦੇਸ਼ਨ ਅਨੁਰਾਗ ਕਸ਼ਅੱਪ ਅਤੇ ਵਿਕਰਮਾਦਿਤਿਆ ਮੋਟਵਾਨੀ ਕਰ ਰਹੇ ਹਨ। ਨਵੰਬਰ 'ਚ ਇਸ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਸੀਰੀਜ਼ 'ਚ ਕੁੱਲ੍ਹ ਚਾਰ ਸੀਜ਼ਰ ਹੋਣਗੇ ਅਤੇ ਹਰ ਸੀਜ਼ਨ 'ਚ 8 ਐਪੀਸੋਡ ਹੋਣਗੇ।​​​​​​​


Tags: Nawazuddin SiddiquiRahul GandhiSacred GamesNetflix series Delhi High Court

Edited By

Chanda Verma

Chanda Verma is News Editor at Jagbani.