FacebookTwitterg+Mail

'ਠਾਕਰੇ' 'ਚ ਨਵਾਜ਼ੂਦੀਨ ਦਾ ਨਵਾਂ ਲੁੱਕ ਆਇਆ ਸਾਹਮਣੇ, ਨਿਭਾਅ ਰਹੇ ਅਹਿਮ ਭੂਮਿਕਾ

nawazuddin siddiqui
19 July, 2018 03:40:14 AM

ਮੁੰਬਈ (ਬਿਊਰੋ)— ਅਭਿਨੇਤਾ ਨਵਾਜ਼ੂਦੀਨ ਸਿੱਦਕੀ ਨੇ ਸ਼ਿਵ ਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੇ ਜੀਵਨ 'ਤੇ ਬਣਨ ਵਾਲੀ ਫਿਲਮ 'ਠਾਕਰੇ' 'ਚ ਆਪਣੇ ਕਿਰਦਾਰ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦੀ ਲਿਖੀ ਸਕ੍ਰਿਪਟ ਵਾਲੀ ਇਸ ਫਿਲਮ 'ਚ ਨਵਾਜ਼ੂਦੀਨ ਮੁੱਖ ਭੂਮਿਕਾ 'ਚ ਹਨ। 2019 'ਚ ਬਾਇਓਪਿਕ ਦੀ ਸ਼ੁਰੂਆਤ ਵੀ ਨਵਾਜ਼ੂਦੀਨ ਸਿੱਦੀਕੀ ਦੀ ਇਸ ਫਿਲਮ ਨਾਲ ਹੋਵੇਗੀ। ਇਸ ਫਿਲਮ ਨੂੰ ਸ਼ਿਵ ਸੈਨਾ ਦੇ ਸੰਜੇ ਰਾਊਤ ਪ੍ਰੋਡਿਊਸ ਕਰ ਰਹੇ ਹਨ ਅਤੇ ਖਬਰਾਂ ਆ ਰਹੀਆਂ ਹਨ ਕਿ ਇਸ ਫਿਲਮ ਨਾਲ ਕਾਰਨੀਵਲ ਮੋਸ਼ਨ ਪਿਕਚਰ ਨਾਲ ਹੱਥ ਮਿਲਾਇਆ ਹੈ।

ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਇਸ ਬਾਰੇ 'ਚ ਟਵੀਟ ਕਰਦੇ ਹੋਏ ਲਿਖਿਆ, ''ਕਾਰਨੀਵਲ ਮੋਸ਼ਨ ਪਿਕਚਰ ਨੇ 'ਠਾਕਰੇ' ਨੂੰ ਕੋ-ਪ੍ਰੋਡਿਊਸ ਕਰਨ ਲਈ ਸੰਜੇ ਰਾਊਤ ਨਾਲ ਹੱਥ ਮਿਲਾਇਆ ਹੈ। ਇਸ ਦੇ ਸਟਾਰ ਨਵਾਜ਼ੂਦੀਨ ਸਿੱਦੀਕੀ ਹਨ। ਅਭਿਜੀਤ ਪਾਨਸੇ ਵਲੋਂ ਨਿਰਦੇਸ਼ਿਤ...ਸੰਜੇ ਰਾਊਤ ਅਤੇ ਸ਼੍ਰੀਕਾਂਤ ਭਾਸੀ ਵਲੋਂ ਪ੍ਰੋਡਿਊਸ ਇਹ ਫਿਲਮ ਬਾਲਾ ਸਾਹਿਬ ਦੇ ਜਨਮਦਿਨ ਮੌਕੇ 23 ਜਨਵਰੀ, 2019 ਨੂੰ ਰਿਲੀਜ਼ ਹੋਵੇਗੀ।


Tags: Nawazuddin Siddiqui Bal Thackeray Biopic Indian Politician Twitter Bollywood Actor

Edited By

Kapil Kumar

Kapil Kumar is News Editor at Jagbani.