FacebookTwitterg+Mail

ਬੇਕਾਰ ਫਿਲਮਾਂ ਵੀ ਹੋ ਜਾਂਦੀਆਂ ਹਨ ਬਲਾਕਬਸਟਰ : ਨਵਾਜ਼ੂਦੀਨ

nawazuddin siddiqui
07 September, 2018 09:38:54 AM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਨਵਾਜ਼ੂਦੀਨ ਸਿੱਦੀਕੀ ਦਾ ਕਹਿਣਾ ਹੈ ਕਿ ਕਦੇ-ਕਦੇ ਬੇਕਾਰ ਫਿਲਮਾਂ ਵੀ ਬਲਾਕਬਸਟਰ ਹੋ ਜਾਂਦੀਆਂ ਹਨ। ਨਵਾਜ਼ੂਦੀਨ ਸਿੱਦੀਕੀ ਤੋਂ ਜਦੋਂ ਉਨ੍ਹਾਂ ਦੀਆਂ ਫਿਲਮਾਂ ਦੀ ਚੋਣ ਬਾਰੇ ਇਹ ਪੁੱਛਿਆ ਗਿਆ ਕਿ ਉਹ ਕਿਸ ਫਿਲਮ ਦਾ ਹਿੱਸਾ ਬਣਨਾ ਜ਼ਿਆਦਾ ਪਸੰਦ ਕਰਨਗੇ ਜੋ ਤਾਰੀਫ ਬਟੋਰ ਰਹੀਆਂ ਹੋਣ ਜਾਂ ਬਾਕਸ ਆਫਿਸ 'ਤੇ ਕਮਾਈ ਕਰਦੀਆਂ ਹੋਣ, ਇਸ 'ਤੇ ਨਵਾਜ਼ੂਦੀਨ ਨੇ ਕਿਹਾ ਕਿ ਮੇਰੀਆਂ ਫਿਲਮਾਂ ਕੁਝ ਅਜਿਹੇ ਲੋਕ ਦੇਖਣ, ਜੋ ਸਿਨੇਮਾ ਨੂੰ ਜਾਣਦੇ ਹੋਣ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ। Punjabi Bollywood Tadka

ਨਹੀਂ ਤਾਂ ਅੱਜਕਲ ਤਾਂ ਸੁਪਰਸਟਾਰਸ ਦੀਆਂ ਬੇਕਾਰ ਜਿਹੀਆਂ ਫਿਲਮਾਂ ਵੀ ਬਾਕਸ ਆਫਿਸ 'ਤੇ ਹਿੱਟ ਹੋ ਜਾਂਦੀਆਂ ਹਨ। ਬੀਤੇ ਦਿਨੀਂ ਖਬਰ ਆਈ ਸੀ ਕਿ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੇ ਜੀਵਨ 'ਤੇ ਬਣਨ ਵਾਲੀ ਫਿਲਮ 'ਠਾਕਰੇ' 'ਚ ਆਪਣੇ ਕਿਰਦਾਰ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦੀ ਲਿਖੀ ਸਕ੍ਰਿਪਟ ਵਾਲੀ ਇਸ ਫਿਲਮ 'ਚ ਨਵਾਜ਼ੂਦੀਨ ਮੁੱਖ ਭੂਮਿਕਾ 'ਚ ਹਨ।

Punjabi Bollywood Tadka


Tags: Nawazuddin SiddiquiBlockbuster Movies Balasaheb ThackerayBollywood Celebrityਨਵਾਜ਼ੂਦੀਨ ਸਿੱਦੀਕੀ

Edited By

Chanda Verma

Chanda Verma is News Editor at Jagbani.