FacebookTwitterg+Mail

7 ਸਾਲ ਤੋਂ ਕੈਂਸਰ ਨਾਲ ਜੂਝ ਰਹੀ ਨਵਾਜ਼ੂਦੀਨ ਦੀ ਭੈਣ, ਇੰਝ ਦਿਖਾਈ ਹਿੰਮਤ

nawazuddin siddiqui
13 October, 2018 07:10:17 PM

ਮੁੰਬਈ (ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮੰਟੋ' 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵਾਜ਼ੂਦੀਨ ਸਿੱਦਿਕੀ ਨੇ ਇਕ ਭਾਵੁਕ ਟਵੀਟ ਸ਼ੇਅਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਭੈਣ ਬ੍ਰੈਸਟ ਕੈਂਸਰ ਦੀ ਐਡਵਾਂਸ ਸਟੇਜ 'ਤੇ ਸੀ। ਉਹ ਪਿਛਲੇ 7 ਸਾਲਾਂ ਤੋਂ ਪੂਰੀ ਹਿੰਮਤ ਨਾਲ ਇਸ ਬੀਮਾਰੀ ਦਾ ਸਾਹਮਣਾ ਕਰ ਰਹੀ ਹੈ।

ਨਵਾਜ਼ ਨੇ ਲਿਖਿਆ, ''ਮੇਰੀ ਭੈਣ ਨੂੰ 18 ਸਾਲ ਦੀ ਉਮਰ 'ਚ ਬ੍ਰੈਸਟ ਕੈਂਸਰ ਹੋਣ ਦਾ ਪਤਾ ਲੱਗਿਆ ਸੀ ਪਰ ਇਹ ਉਸ ਦੀ ਇੱਛਾ ਸ਼ਕਤੀ ਤੇ ਹਿੰਮਤ ਸੀ ਕਿ ਉਹ ਸਭ ਮੁਸ਼ਕਲਾਂ ਵਿਚਕਾਰ ਖੜੀ ਰਹੀ, ਉਹ 25 ਸਾਲਾਂ ਦੀ ਹੋ ਚੁੱਕੀ ਹੈ ਅਤੇ ਅਜੇ ਵੀ ਲੜ ਰਹੀ ਹੈ''।

ਨਵਾਜ਼ੂਦੀਨ ਨੇ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਉਸ ਦੀ ਭੈਣ ਨੂੰ ਹਰ ਕਦਮ 'ਤੇ ਹਿੰਮਤ ਦਿੱਤੀ। ਨਵਾਜ਼ ਨੇ ਆਪਣੀ ਭੈਣ ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ। ਨਵਾਜ਼ੂਦੀਨ ਮੁਜ਼ੱਫਰਨਗਰ ਦੇ ਛੋਟੇ ਜਿਹੇ ਪਿੰਡ ਬੁੜਾਨਾ 'ਚ ਜਨਮੇ ਸਨ। ਉਨ੍ਹਾਂ ਦੇ ਪਿਤਾ ਕਿਸਾਨ 'ਚ ਹਨ।


Tags: Nawazuddin Siddiqui Cancer Sister Manto Bollywood Actor

Edited By

Kapil Kumar

Kapil Kumar is News Editor at Jagbani.