FacebookTwitterg+Mail

ਨਿੱਜੀ ਜ਼ਿੰਦਗੀ ਨੂੰ ਲੈ ਕੇ ਨਵਾਜ਼ੂਦੀਨ ਸਿੱਦੀਕੀ ਨੇ ਆਖੀ ਵੱਡੀ ਗੱਲ

nawazuddin siddiqui reveals big point personal life anurag kashyap
25 May, 2020 09:21:28 AM

ਜਲੰਧਰ (ਬਿਊਰੋ) : ਨੈਸ਼ਨਲ ਐਵਾਰਡ ਜੇਤੂ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਨਵੀਂ ਡਿਜ਼ੀਟਲ ਫਿਲਮ 'ਘੁੰਮਕੇਤੂ' 'ਚ ਇਕ ਵਾਰ ਫਿਰ ਅਨੁਰਾਗ ਕਸ਼ਅਪ ਨਾਲ ਕੰਮ ਕੀਤਾ ਹੈ। ਕੌਮਿਕ ਡਰਾਮਾ ਨੇ ਨਵਾਜ਼ੂਦੀਨ ਦੇ ਸਿਤਾਰੇ ਤੇ ਅਨੁਰਾਗ ਦੇ ਬੈਨਰ ਨੇ ਇਸ ਨੂੰ ਕੋ-ਪ੍ਰੋਡਿਊਸ ਕੀਤਾ ਹੈ। ਇਸ ਵਾਰ ਫਿਲਮ ਨਿਰਮਾਤਾ ਵੀ ਇਕ ਭ੍ਰਿਸ਼ਟ ਪੁਲਿਸ ਵਾਲੇ ਦੇ ਰੂਪ 'ਚ ਭੂਮਿਕਾ ਨਿਭਾਅ ਰਿਹਾ ਹੈ। ਨਵਾਜ਼ੂਦੀਨ ਨੇ ਦੱਸਿਆ ਮੈਂ ਅਨੁਰਾਗ ਨਾਲ ਇੰਨ੍ਹੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹਾਂ ਤੇ ਅਸੀਂ ਇਸ ਸਫਰ 'ਚ ਇਕੱਠੇ ਹਾਂ ਪਰ ਇਕ ਫਿਲਮ ਦੇ ਸੈੱਟ 'ਤੇ ਸਾਡਾ ਸਮੀਕਰਨ ਨਿਰਦੇਸ਼ਕ ਤੇ ਅਦਾਕਾਰ ਦਾ ਹੈ। ਇਸ ਫਿਲਮ 'ਚ ਪਹਿਲੀ ਵਾਰ ਮੇਰੇ ਸਹਿ-ਅਦਾਕਾਰ ਸਨ। ਮੈਨੂੰ ਆਦਤ ਹੈ ਕਿ ਜਦੋਂ ਉਹ ਕੱਟ ਕਹੇਗਾ ਤਾਂ ਸ਼ੌਟ ਦੇਵਾਂਗਾ ਪਰ ਹੁਣ ਤਾਂ ਮੈਨੂੰ ਯਾਦ ਰੱਖਣਾ ਪਏਗਾ ਕਿ ਉਹ ਨਿਰਦੇਸ਼ਕ ਨਹੀਂ ਹੈ ਸਹਿ ਅਦਾਕਾਰ ਹੈ।

ਇਹ ਵੀ ਪੜ੍ਹੋ: ਰਣਜੀਤ ਬਾਵਾ ਨੇ ਸਤਿੰਦਰ ਸਰਤਾਜ ਨੂੰ ਕੁਝ ਇਸ ਤਰ੍ਹਾਂ ਦਿੱਤਾ ਸਤਿਕਾਰ (ਵੀਡੀਓ) 

ਨਵਾਜ਼ੂਦੀਨ ਨੇ ਇਹ ਵੀ ਦੱਸਿਆ ਕਿ ਇਹ ਫਿਲਮ ਉਨ੍ਹਾਂ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਦਾ ਸ਼ੀਸ਼ਾ ਹੈ। ਇਸ ਫਿਲਮ 'ਚ ਨਵਾਜ਼ੂਦੀਨ ਇਕ ਸੰਘਰਸ਼ ਕਰ ਰਹੇ ਅਦਾਕਾਰ ਦੀ ਭੂਮਿਕਾ 'ਚ ਹੈ। ਨਵਾਜ਼ੂਦੀਨ ਸਿੱਦੀਕੀ ਸਾਲ 2007 ਤੋਂ ਅਨੁਰਾਗ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਤੇ ਅਨੁਰਾਗ ਦੀ 'ਬਲੈਕ ਫਰਾਇਡੇ' ਰਿਲੀਜ਼ ਹੋਈ, ਉਸ ਤੋਂ ਬਾਅਦ 'ਦੇਵ ਡੀ', 'ਗੈਂਗਸ ਆਫ ਵਾਸੇਪੁਰ', 'ਫ੍ਰੈਂਚਾਇਜ਼ੀ', 'ਰਮਨ ਰਾਘਵ' '2.0' ਅਤੇ ਵੈੱਬ ਸਰੀਜ਼ 'ਸੈਕਰੇਡ ਗੇਮਜ਼' ਸਮੇਤ ਕਈ ਫਿਲਮਾਂ ਆ ਚੁੱਕੀਆਂ ਹਨ।

ਇਹ ਵੀ ਪੜ੍ਹੋ: ਸੋਨੂੰ ਸੂਦ ਦੀ ਦਰਿਆਦਿਲੀ ਤੋਂ ਖੁਸ਼ ਹੋਈ ਸਮ੍ਰਿਤੀ ਇਰਾਨੀ, ਇੰਝ ਕੀਤੀ ਤਾਰੀਫ

ਘੁੰਮਕੇਤੂ ਦਾ ਨਿਰਦੇਸ਼ਨ ਪੁਸ਼ਪੇਂਦਰ ਨਾਥ ਮਿਸ਼ਰਾ ਨੇ ਕੀਤਾ ਹੈ ਅਤੇ ਫਿਲਮ 'ਚ ਰਾਗਿਨੀ ਖੰਨਾ, ਰਘੁਬੀਰ ਯਾਦਵ, ਇਲਾ ਅਰੁਣ ਤੇ ਸਵਾਨੰਦ ਕਿਰਕਿਰੇ ਵੀ ਹਨ। ਨਵਾਜ਼ੂਦੀਨ ਨੇ ਸਾਂਝਾ ਕੀਤਾ, ਰਘੁ ਭਾਈ ਇਕ ਅਦਾਕਾਰ ਨੇ ਜਿੰਨ੍ਹਾਂ ਨੂੰ ਅਸੀਂ ਦੇਖਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਅਸੀਂ ਇਕੱਠੇ ਕੰਮ ਕੀਤਾ ਸੀ, ਉਹ ਕਮਾਲ ਦੇ ਅਦਾਕਾਰ ਹਨ।

 


Tags: Nawazuddin SiddiquiReveals Big PointPersonal LifeAnurag Kashyap

About The Author

sunita

sunita is content editor at Punjab Kesari