FacebookTwitterg+Mail

ਮਹਿਲਾ ਆਧਾਰਿਤ ਪੰਜਾਬੀ ਫਿਲਮ 'ਨਿਧੀ ਸਿੰਘ' ਦਾ ਜ਼ਬਰਦਸਤ ਟਰੇਲਰ ਰਿਲੀਜ਼ (ਵੀਡੀਓ)

29 June, 2016 05:02:15 PM
ਜਲੰਧਰ— ਪੰਜਾਬੀ ਫਿਲਮ ਇੰਡਸਟਰੀ 'ਚ ਕੁਝ ਹੱਟ ਕੇ ਤੇ ਵੱਖਰਾ ਦੇਖਣ ਦੇ ਚਾਹਵਾਨਾਂ ਲਈ ਫਿਲਮ 'ਨਿਧੀ ਸਿੰਘ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। 'ਨਿਧੀ ਸਿੰਘ' ਇਕ ਮਹਿਲਾ ਆਧਾਰਿਤ ਫਿਲਮ ਹੈ, ਜਿਸ 'ਚ ਅਭਿਨੇਤਰੀ ਕੁਲਰਾਜ ਰੰਧਾਵਾ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ। ਫਿਲਮ ਜੈਵੀ ਢੰਡਾ ਨੇ ਲਿਖੀ ਤੇ ਡਾਇਰੈਕਟ ਕੀਤੀ ਹੈ।
ਫਿਲਮ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ, ਜਿਹੜੀ ਸਾਧਾਰਨ ਪਿੰਡ ਦੀ ਕੁੜੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਮਾਪਿਆਂ ਦਾ ਇਕੋ-ਇਕ ਸਹਾਰਾ ਹੈ। ਕਿਵੇਂ ਨਿਧੀ ਆਪਣੀ ਜ਼ਿੰਦਗੀ ਦੇ ਬੁਰੇ ਦੌਰ 'ਚ ਉਲਝਦੀ ਹੈ ਤੇ ਕਿਸ ਤਰ੍ਹਾਂ ਉਹ ਇਸ 'ਚੋਂ ਬਾਹਰ ਨਿਕਲਦੀ ਹੈ, ਇਸੇ 'ਤੇ ਆਧਾਰਿਤ ਹੈ ਫਿਲਮ 'ਨਿਧੀ ਸਿੰਘ'। ਇਥੇ ਤਾਰੀਫ ਕਰਨੀ ਬਣਦੀ ਹੈ ਕੁਲਰਾਜ ਰੰਧਾਵਾ ਦੀ, ਜਿਹੜੀ ਟਰੇਲਰ 'ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਦਰਸ਼ਕਾਂ ਵਿਚਾਲੇ ਫਿਲਮ ਨੂੰ ਦੇਖਣ ਦੀ ਖਿੱਚ ਪੈਦਾ ਕਰ ਰਹੀ ਹੈ। ਫਿਲਮ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: ਨਿਧੀ ਸਿੰਘ ਕੁਲਰਾਜ ਰੰਧਾਵਾ ਪੰਜਾਬੀ ਫਿਲਮ Needhi Singh Kulraj Randhawa Punjabi Movie