ਚੰਡੀਗੜ੍ਹ— ਅਭਿਨੇਤਰੀ ਕੁਲਰਾਜ ਰੰਧਾਵਾ ਦਾ ਕਹਿਣਾ ਹੈ ਕਿ 'ਨਿਧੀ ਸਿੰਘ' ਹੱਕ ਲਈ ਹਥਿਆਰ ਚੁੱਕਣ ਦਾ ਸੁਨੇਹਾ ਨਹੀਂ ਦਿੰਦੀ। ਸੋਮਵਾਰ ਨੂੰ ਫਿਲਮ ਦੀ ਪ੍ਰਮੋਸ਼ਨ ਲਈ ਕੁਲਰਾਜ ਚੰਡੀਗੜ੍ਹ 'ਚ ਮੌਜੂਦ ਸੀ। ਇਸ ਮੌਕੇ ਉਸ ਨਾਲ ਦੋ ਅਜਿਹੀਆਂ ਔਰਤਾਂ ਵੀ ਮੌਜੂਦ ਸਨ, ਜਿਨ੍ਹਾਂ ਨੇ ਅਸਲ ਜ਼ਿੰਦਗੀ 'ਚ ਆਪਣੇ ਹੱਕ ਦੀ ਲੜਾਈ ਲੜੀ ਹੈ।
ਕੁਲਰਾਜ ਨੇ ਕਿਹਾ, 'ਇਹ ਫਿਲਮ ਉਸ ਕੁੜੀ ਦੀ ਕਹਾਣੀ ਹੈ, ਜੋ ਹਥਿਆਰ ਚੁੱਕਣ ਲਈ ਮਜਬੂਰ ਹੋ ਜਾਂਦੀ ਹੈ ਪਰ ਸਾਡੀ ਫਿਲਮ ਇਹ ਸੁਨੇਹਾ ਨਹੀਂ ਦੇ ਰਹੀ। ਹਾਂ ਪਰ ਇੰਨਾ ਜ਼ਰੂਰ ਸਿਖਾਉਂਦੀ ਹੈ ਕਿ ਔਰਤ ਨੂੰ ਜ਼ੁਲਮ ਖਿਲਾਫ ਚੁੱਪ ਨਹੀਂ ਰਹਿਣਾ ਚਾਹੀਦਾ।' ਕੁਲਰਾਜ ਲੰਮੇ ਸਮੇਂ ਬਾਅਦ ਇਸ ਫਿਲਮ ਰਾਹੀਂ ਪੰਜਾਬੀ ਪਰਦੇ 'ਤੇ ਉਤਰੇਗੀ। ਉਸ ਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਪਹਿਲਾਂ ਵਾਂਗ ਹੀ ਉਸ ਨੂੰ ਪਿਆਰ ਦੇਣਗੇ। ਫਿਲਮ 22 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।