FacebookTwitterg+Mail

ਨੀਨਾ ਗੁਪਤਾ ਨੇ ਪੰਜਾਬੀ ਗਾਇਕ ਜੱਸੀ ਗਿੱਲ ਨਾਲ ਲਗਾਏ ਠੁਮਕੇ, ਵੀਡੀਓ ਵਾਇਰਲ

neena gupta
09 July, 2019 02:54:15 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਆਪਣੀਆਂ ਬੋਲਡ ਅਤੇ ਗਲੈਮਰਸ ਤਸਵੀਰਾਂ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ। ਨੀਨਾ ਗੁਪਤਾ ਦਾ ਹਰ ਸੋਸ਼ਲ ਮੀਡੀਆ ਪੋਸਟ ਇਸ ਗੱਲ ਦਾ ਸਬੂਤ ਹੈ ਕਿ ਖੁੱਲ੍ਹੇ ਦਿਲ ਨਾਲ ਜ਼ਿੰਦਗੀ ਜੀਉਣ ਲਈ ਉਮਰ ਮਾਇਨੇ ਨਹੀਂ ਰੱਖਦੀ। ਨੀਨਾ ਦੀ ਉਮਰ ਲੱਗਪਗ 60 ਸਾਲ ਹੈ ਪਰ ਉਨ੍ਹਾਂ ਦਾ ਜੋਸ਼ ਅੱਜ ਵੀ ਓਨਾ ਹੀ ਹੈ। ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਜਿਵੇ ਉਮਰ ਥਮ ਗਈ ਹੋਵੇ । ਬੋਲਡ ਤਸਵੀਰਾਂ ਦੇ ਨਾਲ ਹੁਣ ਨੀਨਾ ਗੁਪਤਾ ਦਾ ਇਕ ਡਾਂਸਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਉਮਰ 'ਚ ਵੀ ਨੀਨਾ ਗੁਪਤਾ ਕਾਫੀ ਵਧੀਆ ਡਾਂਸ ਕਰਦੀ ਹੈ।

 
 
 
 
 
 
 
 
 
 
 
 
 
 

Taking Panga with @jassie.gill 😉 #panga #pangastories

A post shared by Neena Gupta (@neena_gupta) on Jul 7, 2019 at 2:46am PDT


ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਵੀਡੀਓ 'ਚ ਪੰਜਾਬੀ ਗਾਇਕ ਜੱਸੀ ਗਿੱਲ ਵੀ ਪੰਜਾਬੀ ਗੀਤ 'ਤੇ ਉਨ੍ਹਾਂ ਨਾਲ ਡਾਂਸ ਕਰ ਰਹੇ ਹਨ । ਡਾਂਸ ਦੇ ਨਾਲ-ਨਾਲ ਇਸ ਵੀਡੀਓ 'ਚ ਜੱਸੀ ਗਿੱਲ ਤੇ ਨੀਨਾ ਦੀ ਫਨੀ ਕਮਿਸਟਰੀ ਵੀ ਖੂਬ ਜਚ ਰਹੀ ਹੈ। ਦੱਸ ਦੇਈਏ ਕਿ ਨੀਨਾ ਗੁਪਤਾ 'ਬਧਾਈ ਹੋ' ਫਿਲਮ 'ਚ ਨਜ਼ਰ ਆਈ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਐਵਾਰਡ ਵੀ ਮਿਲਿਆ ਸੀ। ਇਸ ਤੋਂ ਬਾਅਦ ਉਹ ਫਿਲਮ ਮਿਊਜ਼ਿਕ ਟੀਚਰ 'ਚ ਵੀ ਦਿਖਾਈ ਦਿੱਤੀ ਸੀ । ਹੁਣ ਉਹ ਫਿਲਮ 'ਪੰਗਾ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਜੱਸੀ ਗਿੱਲ ਦੇ ਨਾਲ ਰਿੱਚਾ ਚੱਡਾ ਵੀ ਨਜ਼ਰ ਆਵੇਗੀ।


Tags: Neena GuptaJassi GillViral VideoNikle Current

About The Author

manju bala

manju bala is content editor at Punjab Kesari