FacebookTwitterg+Mail

'ਕ੍ਰੈਕ' ਦੀ ਸਕ੍ਰਿਪਟ 'ਤੇ ਕੰਮ ਜਾਰੀ ਹੈ : ਨੀਰਜ ਪਾਂਡੇ

neeraj pandey
12 February, 2017 09:46:18 AM
ਮੁੰਬਈ— ਨਿਰਦੇਸ਼ਕ ਨੀਰਜ ਪਾਂਡੇ ਆਪਣੀ ਆਉਣ ਵਾਲੀ ਫਿਲਮ 'ਕ੍ਰੈਕ' ਦੀ ਸਕ੍ਰਿਪਟ 'ਤੇ ਕੰਮ ਕਰਨ 'ਚ ਰੁੱਝੇ ਹੋਏ ਹਨ ਪਰ ਉਹ ਇਸ ਗੱਲ ਨੂੰ ਲੈ ਕੇ ਆਸਵੰਦ ਨਹੀਂ ਹਨ ਕਿ, ਫਿਲਮ ਕਦੋਂ ਰਿਲੀਜ਼ ਹੋਵੇਗੀ। ਨਵੰਬਰ 2016 'ਚ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਐਲਾਨ ਕੀਤਾ ਸੀ ਕਿ ਉਹ ਨੀਰਜ ਨਾਲ ਇਸ ਫਿਲਮ 'ਤੇ ਕੰਮ ਕਰ ਰਹੇ ਹਨ। ਇਹ ਫਿਲਮ ਇਸ ਸਾਲ ਆਜ਼ਾਦੀ ਦਿਹਾੜੇ 'ਤੇ ਰਿਲੀਜ਼ ਹੋਣ ਵਾਲੀ ਸੀ। ਉਨ੍ਹਾਂ ਫਿਲਮ ਦਾ ਪਹਿਲਾ ਲੁਕ ਵੀ ਸਾਂਝਾ ਕੀਤਾ ਸੀ ਜਿਸ 'ਚ ਇਕ ਟੁੱਟਿਆ ਹੋਇਆ ਚਸ਼ਮਾ ਦਿਖਾਈ ਦੇ ਰਿਹਾ ਸੀ। ਹਾਲਾਂਕਿ ਕੁਝ ਕਾਰਨਾਂ ਕਾਰਨ ਫਿਲਮ ਦੀ ਰਿਲੀਜ਼ 'ਚ ਦੇਰ ਹੋਈ ਹੈ।

Tags: Neeraj PandeycrackAkshay Kumarਨੀਰਜ ਪਾਂਡੇ ਕ੍ਰੈਕਅਕਸ਼ੈ ਕੁਮਾਰ