FacebookTwitterg+Mail

ਨਿਰਮਾਤਾ ਨੀਰਜ ਪਾਂਡੇ ਨੇ ਆਪਣਾ ਪਸੰਦੀਦਾ ਨਾਵਲ 'ਗਾਲਿਬ ਡੇਂਜਰ' ਦਾ ਹਿੰਦੀ ਵਰਜ਼ਨ ਕੀਤਾ ਲਾਂਚ

neeraj pandey
31 August, 2018 03:49:18 PM

ਦਿੱਲੀ (ਬਿਊਰੋ)— ਫਿਲਮ ਨਿਰਮਾਤਾ ਨੀਰਜ ਪਾਂਡੇ ਨੇ ਆਪਣੀ ਪੁਸਤਕ 'ਗਾਲਿਬ ਡੇਂਜਰ' ਦਾ ਹਿੰਦੀ ਵਰਜ਼ਨ ਅੱਜ ਦੇਸ਼ ਦੀ ਰਾਜਧਾਨੀ 'ਚ ਲਾਂਚ ਕੀਤਾ ਹੈ। ਦਰਸਅਲ, ਇਸ ਪੁਸਤਕ ਨੂੰ ਦਿੱਲੀ ਦੇ ਇਕ ਸਮਾਰੋਹ 'ਚ ਲਾਂਚ ਕੀਤਾ ਗਿਆ। ਇਸ ਸਮਾਰੋਹ ਨੂੰ ਗੀਤਕਾਰ ਮਨੋਜ ਮੰਟਸ਼ੀਰ ਵਲੋਂ ਆਯੋਜਿਤ ਕੀਤਾ ਗਿਆ ਅਤੇ ਇਸ ਨੂੰ ਮਨੋਜ ਵਾਜਪਾਈ ਵਲੋਂ ਲਾਂਚ ਕੀਤਾ ਗਿਆ ਹੈ। 2003 'ਚ ਰਿਲੀਜ਼ ਹੋਏ ਅੰਗ੍ਰੇਜੀ ਵਰਜ਼ਨ ਨੂੰ ਹੁੰਗਾਰਾ ਮਿਲਣ ਤੋਂ ਬਾਅਦ ਨੀਰਜ ਪਾਂਡੇ ਨੇ ਅੱਜ ਆਪਣੇ ਪਸੰਦੀਦਾ ਨਾਵਲ ਦਾ ਹਿੰਦੀ ਵਰਜ਼ਨ ਰਿਲੀਜ਼ ਕਰ ਦਿੱਤਾ ਹੈ।

Punjabi Bollywood Tadka
'ਗਾਲਿਬ ਡੇਂਜਰ' ਨਾਮਕ ਪੁਸਤਕ ਦੀ ਕਹਾਣੀ ਕਮਰਾਨ ਖਾਨ ਨਾਂ ਦੇ ਇਕ ਨੌਜਵਾਨ ਟੈਕਸੀ ਡਰਾਈਵਰ 'ਤੇ ਆਧਾਰਿਤ ਹੈ ਜੋ ਮੁੰਬਈ ਸ਼ਹਿਰ 'ਚ ਕੁਝ ਵੱਡਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਕਮਰਾਨ ਦੀ ਜ਼ਿੰਦਗੀ ਉਦੋਂ ਬਦਲ ਜਾਂਦੀ ਹੈ ਜਦੋਂ ਉਹ ਮਿਰਜ਼ਾ ਨਾਮਕ ਇਕ ਡਾਨ ਨੂੰ ਮਰਨ ਤੋਂ ਬਚਾ ਲੈਂਦਾ ਹੈ। 'ਏ ਬੁੱਧਵਾਰ', 'ਬੇਬੀ', 'ਸਪੈਸ਼ਲ 26', 'ਐਮ ਐੱਸ ਧੋਨੀ : ਦਿ ਅਨਟੋਲਡ ਸਟੋਰੀ', 'ਰੁਸਤਮ' ਵਰਗੀਆਂ ਫਿਲਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਾਲੇ ਨੀਰਜ਼ ਪਾਂਡੇ ਨੇ ਨਾ ਸਿਫਰ ਫਿਲਮ ਜਗਤ 'ਚ ਆਪਣੀ ਜਗ੍ਹਾ ਬਣਾਈ ਹੈ, ਬਲਕਿ ਹੁਣ ਇਕ ਦਿਲਚਸਪ ਨਾਵਲ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Neeraj Pandey Novel Manoj Bajpayee Ghalib Danger Driver Indian Film Director

Edited By

Kapil Kumar

Kapil Kumar is News Editor at Jagbani.