FacebookTwitterg+Mail

ਐਕਟਰ ਨੀਰਜ ਵੋਰਾ ਦੇ ਚੌਥੇ 'ਤੇ ਇਨ੍ਹਾਂ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ, ਨਹੀਂ ਪੁੱਜੀ ਕੋਈ ਵੱਡੀ ਸੈਲੀਬ੍ਰਿਟੀ

neeraj vora prayer meet
19 December, 2017 02:51:21 PM

ਮੁੰਬਈ(ਬਿਊਰੋ)— ਮਸ਼ਹੂਰ ਐਕਟਰ ਤੇ ਕਾਮੇਡੀਅਨ ਨੀਰਜ ਵੋਰਾ ਦੀ ਪ੍ਰੇਅਰ ਮੀਟ (ਚੌਥਾ) ਬੀਤੇ ਦਿਨ ਸਾਂਤਾਕਰੂਜ਼, ਮੁੰਬਈ 'ਚ ਆਯੋਜਿਤ ਕੀਤੀ ਗਈ। ਪ੍ਰੇਅਰ ਮੀਟ 'ਚ ਬਾਲੀਵੁੱਡ ਦੀਆਂ ਕਈ ਸੈਲੀਬ੍ਰਿਟੀਜ਼ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪੁੱਜੀਆਂ। ਹਾਲਾਂਕਿ ਇਸ ਮੌਕੇ 'ਤੇ ਕੋਈ ਵੀ ਮਸ਼ਹੂਰ ਹਸਤੀ ਨਜ਼ਰ ਨਹੀਂ ਆਈ। ਨੀਰਜ ਵੋਰਾ ਨੂੰ ਸ਼ਰਧਾਂਜਲੀ ਦੇਣ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ, ਪਵਨ ਮਲਹੋਤਰਾ, ਕੇ ਕੇ ਮੇਨਨ, ਭਰਤ ਭਾਈ ਸ਼ਾਹ, ਕਾਮੇਡੀਅਨ ਸੁਨੀਲ ਪਾਲ ਸਮੇਤ ਬਾਕੀ ਸੈਲੇਬ ਵੀ ਪੁੱਜੇ।

Punjabi Bollywood Tadkaਨੀਰਜ ਵੋਰਾ ਦਾ ਦਿਹਾਂਤ 14 ਦਸੰਬਰ ਨੂੰ ਹੋਇਆ ਸੀ। ਉਹ 54 ਸਾਲ ਦੇ ਸਨ ਤੇ ਪਿਛਲੇ 13 ਮਹੀਨਿਆਂ ਤੋਂ ਕੋਮਾ 'ਚ ਸਨ। ਅਦਾਕਾਰ ਪਰੇਸ਼ ਰਾਵਲ ਨੇ ਟਵੀਟ ਕਰ ਕੇ ਨੀਰਜ ਦੀ ਮੌਤ ਦੀ ਜਾਣਕਾਰੀ ਦਿੱਤੀ। ਨੀਰਜ ਨੂੰ ਅਕਤੂਬਰ 2016 'ਚ ਬ੍ਰੇਨ ਸਟੋਕ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ AIIMS 'ਚ ਭਰਤੀ ਕਰਾਇਆ ਗਿਆ ਸੀ।

Punjabi Bollywood Tadka ਇਸੇ ਸਾਲ ਮਾਰਚ 'ਚ ਉਨ੍ਹਾਂ ਦੇ ਦੋਸਤ ਨਿਰਮਾਤਾ ਫਿਰੋਜ ਨਾਡਿਆਡਵਾਲਾ ਉਨ੍ਹਾਂ ਨੂੰ ਮੁੰਬਈ ਲੈ ਆਏ ਸਨ ਤੇ ਉਨ੍ਹਾਂ ਦਾ ਖਿਆਲ ਰੱਖ ਰਹੇ ਸਨ। ਨੀਰਜ ਦੀ ਦੇਖਭਾਲ 'ਚ ਕੋਈ ਕਮੀ ਨਾ ਹੋਵੇ, ਇਸ ਲਈ ਉਨ੍ਹਾਂ ਨੇ ਜੁਹੂ ਸਥਿਤ ਆਪਣੇ ਘਰ 'ਬਰਕਤ ਵਿਲਾ' ਦੇ ਇਕ ਰੂਮ ਨੂੰ ਹੀ ਆਈ. ਸੀ. ਯੂ. 'ਚ ਤਬਦੀਲ ਕਰਾ ਦਿੱਤਾ ਸੀ।

Punjabi Bollywood Tadkaਆਖਰੀ ਸਮੇਂ 'ਚ ਨੀਰਜ ਜਿਸ ਕਮਰੇ 'ਚ ਰਹਿੰਦੇ ਸਨ, ਉਸ ਨੂੰ ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ 'ਰੰਗੀਲਾ', 'ਵਿਰਾਸਤ', 'ਹੇਰਾਫੇਰੀ', 'ਫਿਰ ਹੇਰਾਫੇਰੀ', 'ਗੋਲਮਾਲ', 'ਦੌੜ' ਤੇ 'ਖਿਲਾੜੀ 420' ਦੇ ਪੋਸਟਰਜ਼ ਨਾਲ ਸਜਾਇਆ ਗਿਆ ਸੀ। ਕਮਰੇ 'ਚ ਟੈਲੀਵਿਜ਼ਨ ਵੀ ਸੀ, ਜਿਸ 'ਚ ਉਨ੍ਹਾਂ ਦੀਆਂ ਫੇਵਰੇਟ ਫਿਲਮਾਂ ਨੂੰ ਦਿਖਾਇਆ ਜਾਂਦਾ ਸੀ।

Punjabi Bollywood Tadka Punjabi Bollywood Tadka Punjabi Bollywood Tadka


Tags: Neeraj VoraPrayer meetSantacruzਨੀਰਜ ਵੋਰਾਪ੍ਰੇਅਰ ਮੀਟ