ਜਲੰਧਰ (ਬਿਊਰੋ) - ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਦੇ ਚਰਚੇ ਹਰ ਪਾਸੇ ਰਹਿੰਦੇ ਹਨ। ਨੀਰੂ ਬਾਜਵਾ ਜਿੱਥੇ ਆਪ ਪਾਲੀਵੁੱਡ 'ਚ ਸਰਗਰਮ ਹੈ, ਉਥੇ ਹੀ ਉਸ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਵੀ ਸਰਗਰਮ ਕਰ ਦਿੱਤਾ ਹੈ।ਖਾਸ ਗੱਲ ਇਹ ਹੈ ਕਿ ਨੀਰੂ ਅਤੇ ਰੁਬੀਨਾ ਦੀਆਂ ਫਿਲਮਾਂ ਜੂਨ ਮਹੀਨੇ ਵਿਚ ਹੀ ਰਿਲੀਜ਼ ਹੋਣ ਜਾ ਰਹੀਆਂ ਹਨ। ਜਿਥੇ ਰੁਬੀਨਾ ਦੀ ਫਿਲਮ 5 ਜੂਨ ਨੂੰ ਰਿਲੀਜ਼ ਹੋਵੇਗੀ, ਉਥੇ ਨੀਰੂ ਦੀ ਫਿਲਮ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਫਿਲਮਾਂ ਦਾ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਇਨ੍ਹਾਂ ਫਿਲਮਾਂ ਦੇ ਗਾਣੇ ਤੇ ਪ੍ਰੋਮੋਜ਼ ਵੀ ਲਗਾਤਾਰ ਰਿਲੀਜ਼ ਹੋ ਰਹੇ ਹਨ।ਹਾਲ ਹੀ 'ਚ ਰੁਬੀਨਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਖੁਸ਼ੀ ਪ੍ਰਗਟਾਈ ਹੈ।ਖੁਸ਼ੀ ਦਾ ਕਾਰਨ ਇਹ ਹੈ ਕਿ ਇਨ੍ਹਾਂ ਦੋਵਾਂ ਭੈਣਾਂ ਦੀਆਂ ਫਿਲਮਾਂ ਦੇ ਗੀਤ ਇਕੋ ਦਿਨ ਰਿਲੀਜ਼ ਹੋਏ ਹਨ।ਰੁਬੀਨਾ ਨੇ ਦੋਵਾਂ ਗਾਣਿਆਂ ਦੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ - Dancing in our living room to the same day our songs released #mehndi #shadaa#aahkiHoya #laiyejeyaarian
ਦੱਸਣਯੋਗ ਹੈ ਕਿ ਫਿਲਮ 'ਛੜਾ' ਦੇ ਗੀਤ 'ਮਹਿੰਦੀ' ਅਤੇ 'ਲਾਈਏ ਜੇ ਯਾਰੀਆਂ' ਫਿਲਮ ਦੇ ਗੀਤ 'ਆਹ ਕੀ ਹੋਇਆ' ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।