ਜਲੰਧਰ (ਬਿਊਰੋ)— ਨੀਰੂ ਬਾਜਵਾ ਨੇ ਲੰਘੀ 8 ਫਰਵਰੀ ਨੂੰ ਆਪਣੇ ਵਿਆਹ ਦੀ ਤੀਜੀ ਵਰ੍ਹੇਗੰਢ ਮਨਾਈ। ਨੀਰੂ ਬਾਜਵਾ ਦਾ ਵਿਆਹ 8 ਫਰਵਰੀ 2015 ਨੂੰ ਹਰਮੀਕਪਾਲ (ਹੈਰੀ) ਜਵੰਧਾ ਨਾਲ ਹੋਇਆ। ਦੋਵਾਂ ਦੀ ਇਕ ਬੇਟੀ ਵੀ ਹੈ, ਜਿਸ ਦਾ ਨਾਂ ਅਨਾਇਆ ਕੌਰ ਜਵੰਧਾ ਹੈ। ਵਿਆਹ ਦੀ ਵਰ੍ਹੇਗੰਢ ਮੌਕੇ ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਇਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਕੈਪਸ਼ਨ 'ਚ ਨੀਰੂ ਨੇ ਲਿਖਿਆ, 'Our first meeting @vanmysteryman05 ... @❤️ truly was love at first sight ... happy anniversary my love' ਦੱਸਣਯੋਗ ਹੈ ਕਿ ਨੀਰੂ ਬਾਜਵਾ ਅਕਸਰ ਆਪਣੇ ਪਤੀ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੀ ਹੈ। ਵਿਆਹ ਤੋਂ ਬਾਅਦ ਹਾਲਾਂਕਿ ਫਿਲਮਾਂ 'ਚ ਉਹ ਘੱਟ ਨਜ਼ਰ ਆ ਰਹੀ ਹੈ। ਪਰਿਵਾਰਕ ਰੁਝੇਵਿਆਂ ਕਾਰਨ ਨੀਰੂ ਦੀਆਂ ਫਿਲਮਾਂ ਦੀ ਗਿਣਤੀ ਭਾਵੇਂ ਘੱਟ ਹੋ ਗਈ ਹੈ ਪਰ ਫੈਨਜ਼ ਵਿਚਾਲੇ ਪਿਆਰ ਅਜੇ ਵੀ ਉਨਾ ਹੀ ਹੈ, ਜਿੰਨਾ ਵਿਆਹ ਤੋਂ ਪਹਿਲਾਂ ਸੀ। ਅੱਜ ਤੁਹਾਨੂੰ ਨੀਰੂ ਦੀਆਂ ਪਤੀ ਹਰਮੀਕਪਾਲ ਨਾਲ ਕੁਝ ਬੇਹੱਦ ਕਿਊਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਤੁਹਾਡੇ ਚਿਹਰੇ 'ਤੇ ਵੀ ਮੁਸਕਰਾਹਟ ਆ ਜਾਵੇਗੀ।