FacebookTwitterg+Mail

ਨੀਰੂ ਬਾਜਵਾ ਨੇ ਖੋਲ੍ਹਿਆ ਬਾਲੀਵੁੱਡ ਫਿਲਮ ਇੰਡਸਟਰੀ ਦਾ ਕਾਲਾ ਚਿੱਠਾ

neeru bajwa says i had a horrible and vulgar experience in bollywood
22 June, 2019 01:44:55 PM

ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਦੀ ਕੁਈਨ ਨੀਰੂ ਬਾਜਵਾ ਨੇ ਸਾਲ 1998 'ਚ ਆਈ ਦੇਵਾਨੰਦ ਦੀ ਫਿਲਮ 'Main Solah Baras Ki' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਬਣ ਚੁੱਕੀ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਹੈ ਕਿ ''ਬਾਲੀਵੁੱਡ 'ਚ 'ਅਸ਼ਲੀਲ ਅਨੁਭਵ' ਕਾਰਨ ਮੈਂ ਬਾਲੀਵੁੱਡ ਫਿਲਮਾਂ 'ਚ ਕੰਮ ਕਰਨਾ ਬੰਦ ਕਰ ਦਿੱਤਾ।''

Punjabi Bollywood Tadka

ਦਰਅਸਲ, ਇੰਟਰਵਿਊ ਦੌਰਾਨ ਜਦੋਂ ਨੀਰੂ ਬਾਜਵਾ ਤੋਂ ਪੁੱਛਿਆ ਗਿਆ ਕਿ ਤੁਸੀਂ ਬਾਲੀਵੁੱਡ 'ਚ ਆਪਣੀ ਕਿਸਮਤ ਕਿਉਂ ਨਹੀਂ ਅਜ਼ਮਾਈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਨੀਰੂ ਬਾਜਵਾ ਨੇ ਕਿਹਾ, ''ਮੈਂ ਬਿਨਾਂ ਕਿਸੇ ਦਾ ਨਾਂ ਲਏ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਹਿੰਦੀ ਫਿਲਮਾਂ ਨੂੰ ਲੈ ਕੇ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਬਹੁਤ ਹੀ ਅਸ਼ਲੀਲ ਅਨੁਭਵਾਂ ਤੋਂ ਲੰਘੀ ਹਾਂ। ਮੈਨੂੰ ਕਿਹਾ ਗਿਆ ਸੀ ਕਿ ਇਥੇ ਬਣੇ ਰਹਿਣ ਲਈ ਤੁਹਾਨੂੰ ਇਹ ਸਭ ਕੁਝ ਕਰਨਾ ਹੋਵੇਗਾ। ਇਸ ਨਾਲ ਮੈਂ ਕਾਫੀ ਹਿੱਲ ਗਈ ਸੀ ਤੇ ਬਹੁਤ ਅਸਹਿਜ ਮਹਿਸੂਸ ਕਰਨ ਲੱਗੀ।''

Punjabi Bollywood Tadka
'ਮੇਲ ਕਰਾਦੇ ਰੱਬਾ' ਤੇ 'ਜਿਹਨੇ ਮੇਰਾ ਦਿਲ ਲੁੱਟਿਆ' ਵਰਗੀਆਂ ਫਿਲਮਾਂ 'ਚ ਅਭਿਨੈ ਨਾਲ ਕਈ ਐਵਾਰਡਜ਼ ਆਪਣੇ ਨਾਂ ਕਰਨ ਵਾਲੀ ਅਦਾਕਾਰਾ ਨੇ ਅੱਗੇ ਕਿਹਾ, ''ਮੈਂ ਇਹ ਨਹੀਂ ਆਖ ਰਹੀ ਹਾਂ ਕਿ ਇੰਡਸਟਰੀ ਅਜਿਹੇ ਹੀ ਕੰਮ ਕਰਦੀ ਹੈ ਪਰ ਮੈਂ ਉਨ੍ਹਾਂ ਅਭਿਨੇਤਰੀਆਂ 'ਚੋਂ ਹਾਂ, ਜਿਨ੍ਹਾਂ ਨੂੰ ਅਜਿਹੇ ਕੌੜੇ ਅਨੁਭਵਾਂ ਤੋਂ ਗੁਜ਼ਰਨਾ ਪਿਆ। ਇਸ ਤੋਂ ਬਾਅਦ ਮੈਂ ਬਾਲੀਵੁੱਡ 'ਚ ਆਪਣੀ ਕਿਸਮਤ ਨਹੀਂ ਅਜ਼ਮਾਈ ਤੇ ਨਾ ਹੀ ਕਦੇ ਅਜ਼ਮਾਵਾਂਗੀ। ਮੈਂ ਆਪਣੇ ਪੰਜਾਬੀ ਸਿਨੇਮਾ 'ਚ ਬਹੁਤ ਖੁਸ਼ ਹਾਂ।''

Punjabi Bollywood Tadka
ਦੱਸਣਯੋਗ ਹੈ ਕਿ ਬੀਤੇ ਦਿਨੀਂ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਨੇ 4 ਸਾਲ ਬਾਅਦ ਪੰਜਾਬੀ ਫਿਲਮ 'ਛੜਾ' ਨਾਲ ਪਰਦੇ 'ਤੇ ਧਮਾਕੇਦਾਰ ਐਂਟਰੀ ਮਾਰੀ ਹੈ। 'ਛੜਾ' 'ਚ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਛੜਾ' ਫਿਲਮ ਦੀ ਕਹਾਣੀ ਪੰਜਾਬ ਦੀਆਂ ਲੜਕੀਆਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ। ਉਨ੍ਹਾਂ ਦੇ ਇਸ ਫੈਸਲੇ ਲਈ ਉਨ੍ਹਾਂ ਦਾ ਪਰਿਵਾਰ ਤੇ ਸਮਾਜ ਉਨ੍ਹਾਂ ਦੀ ਖੂਬ ਆਲੋਚਨਾ ਕਰਦਾ ਹੈ।


Tags: Main Solah Baras KiDev AnandLaung LaachiNeeru BajwaHorrible and Vulgar ExperienceBollywood Film IndustryShadaaDiljit Dosanjh

Edited By

Sunita

Sunita is News Editor at Jagbani.