ਮੁੰਬਈ (ਬਿਊਰੋ)— ਪਿਛਲੇ ਦਿਨੀਂ ਅਰਮਾਨ ਕੋਹਲੀ 'ਤੇ ਉਨ੍ਹਾਂ ਦੀ ਪ੍ਰੇਮਿਕਾ ਨੀਰੂ ਰੰਧਾਵਾ ਨੇ ਉਨ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਅਰਮਾਨ 'ਤੇ ਐੱਫ. ਆਈ. ਆਰ. ਦਰਜ ਹੋਈ ਸੀ। ਕਈ ਦਿਨਾਂ ਤੱਕ ਫਰਾਰ ਰਹਿਣ ਤੋਂ ਬਾਅਦ ਅਰਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ ਨੀਰੂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਜਾਣਕਾਰੀ ਮੁਤਾਬਕ ਅਰਮਾਨ ਨੇ ਇਹ ਪੂਰਾ ਮਾਮਲਾ ਕੋਰਟ ਦੇ ਬਾਹਰ ਆਪਣੇ ਦੋਸਤ ਨੂੰ ਇਕ ਕਰੋੜ ਰੁਪਏ ਦੇ ਕੇ ਸੈਟਲ ਕੀਤਾ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਅਰਮਾਨ ਨੂੰ ਰਿਹਾਅ ਕਰ ਦਿੱਤਾ ਗਿਆ।

ਬਾਂਬੇ ਹਾਈਕੋਰਟ ਨੇ ਇਸ ਮਾਮਲੇ ਨੂੰ ਖਾਰਿਜ ਕਰ ਦਿੱਤਾ ਹੈ। ਇਸ ਪੂਰੇ ਮਾਮਲੇ 'ਤੇ ਨੀਰੂ ਰੰਧਾਵਾ ਨੇ ਇਕ ਇੰਟਰਵਿਊ 'ਚ ਹੱਡ-ਬੀਤੀ ਸੁਣਾਈ। ਨੀਰੂ ਨੇ ਕਿਹਾ, ''ਅਰਮਾਨ ਤੋਂ ਵੱਖ ਹੋਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਉਸ ਦੇ ਨਾਂ ਟੈਟੂ ਹਟਾਉਣ ਜਾ ਰਹੀ ਹਾਂ। ਸੈਟਲਮੈਂਟ ਦੇ ਸਵਾਲ 'ਤੇ ਨੀਰੂ ਨੇ ਕਿਹਾ, ''ਮੈਂ ਪੈਸਿਆਂ ਲਈ ਅਰਮਾਨ ਨੂੰ ਮੁਆਫ ਨਹੀਂ ਕੀਤਾ। ਮੈਨੂੰ ਸਭ ਤੋਂ ਜ਼ਿਆਦਾ ਉਸ ਗੱਲ ਦਾ ਦੁੱਖ ਹੋਇਆ, ਜਦੋਂ ਮੈਂ ਕੋਰਟ 'ਚ ਉਸ ਦੇ 90 ਸਾਲ ਦੇ ਪਿਤਾ ਨੂੰ ਦੇਖਿਆ। ਇਸ ਉਮਰ 'ਚ ਉਸ ਦੇ ਪਿਤਾ ਨੂੰ ਕੋਰਟ 'ਚ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਅਤੇ ਮੈਂ ਉਸ ਨੂੰ ਛੱਡ ਦਿੱਤਾ।

ਨੀਰੂ ਨੇ ਅੱਗੇ ਦੱਸਿਆ, ''ਹੁਣ ਮੈਂ ਆਪਣੇ ਕਰੀਅਰ 'ਤੇ ਧਿਆਨ ਦੇਣ ਵਾਲੀ ਹਾਂ। ਬਤੌਰ ਫੈਸ਼ਨ ਡਿਜ਼ਾਈਨਰ ਮੈਂ ਆਪਣੀ ਪਛਾਣ ਬਣਾਵਾਂਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਰਮਾਨ ਦੀ ਗ੍ਰਿਫਤਾਰੀ ਦੇ 20 ਘੰਟਿਆਂ ਦੇ ਅੰਦਰ ਹੀ ਨੀਰੂ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਸੀ। ਅਰਮਾਨ ਦੀ ਵਕੀਲ ਲਕਸ਼ਮੀ ਰਮਨ ਨੇ ਮੈਜਿਸਟ੍ਰੇਟ ਪ੍ਰਗਤੀ ਯੇਰਲੇਕਰ ਨੂੰ ਦੱਸਿਆ ਕਿ ਅਰਮਾਨ ਅਤੇ ਨੀਰੂ ਵਿਚਕਾਰ ਕੋਰਟ ਦੇ ਬਾਹਰ ਕੇਸ ਸੈਟਲ ਕਰ ਲਿਆ ਗਿਆ ਹੈ।