ਮੁੰਬਈ— ਨੀਤਾ ਅੰਬਾਨੀ ਦੀ ਟੀਮ ਮੁੰਬਈ ਇੰਡੀਅਨਜ਼ ਆਈ. ਪੀ. ਐੱਲ. 10 ਦੀ ਚੈਂਪੀਅਨ ਬਣ ਗਈ ਹੈ। ਟੀਮ ਦੇ ਮੈਚ ਜਿੱਤਣ ਤੋਂ ਬਾਅਦ ਨੀਤਾ ਨੇ 'ਅੰਟੀਲੀਆ' 'ਚ ਖਿਡਾਰੀਆਂ ਲਈ ਸ਼ਾਨਦਾਰ ਪਾਰਟੀ ਦਿੱਤੀ। ਇਸ 'ਚ ਅਮਿਤਾਭ ਬੱਚਨ ਸਮੇਤ ਬਾਲੀਵੁੱਡ ਦੇ ਕਈ ਸੈਲੇਬ੍ਰਿਟੀਜ਼, ਕ੍ਰਿਕਟਰਜ਼ ਤੇ ਪਾਲੀਟੀਸ਼ੀਅਨਜ਼ ਪਹੁੰਚੇ।
ਪਾਰਟੀ 'ਚ ਅਨੂੰ ਮਲਿਕ ਆਪਣੀਆਂ ਦੋਵਾਂ ਬੇਟੀਆਂ ਤੇ ਪਤਨੀ ਨਾਲ ਨਜ਼ਰ ਆਏ। ਉਨ੍ਹਾਂ ਤੋਂ ਇਲਾਵਾ ਵਿਧੂ ਵਿਨੋਦ ਚੋਪੜਾ ਵੀ ਪਤਨੀ ਅਨੁਪਮਾ ਚੋਪੜਾ ਨਾਲ ਦਿਖੇ। ਇਨ੍ਹਾਂ ਤੋਂ ਇਲਾਵਾ ਕਰੀਨਾ ਕਪੂਰ ਦੇ ਕਜ਼ਨ ਅਰਮਾਨ ਜੈਨ ਤੇ ਬੀ. ਜੇ. ਪੀ. ਲੀਡਰ ਸ਼ਾਇਨਾ ਐੱਨ. ਸੀ. ਵੀ ਪਾਰਟੀ 'ਚ ਪਹੁੰਚੀ।