FacebookTwitterg+Mail

Video : ਸਿਧਾਰਥ ਦੀ ਗੰਦੀ ਹਰਕਤ 'ਤੇ ਅਦਾਕਾਰਾ ਨੇ ਕਿਹਾ-'ਤੈਨੂੰ ਸ਼ਰਮ ਆਉਣੀ ਚਾਹੀਦੀ'

neetu chandra slams sidharth malhotra for disrespecting bhojpuri language
23 January, 2018 01:29:16 PM

ਨਵੀਂ ਦਿੱਲੀ (ਬਿਊਰੋ)— ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ 'ਬਿੱਗ ਬੌਸ 11' ਆਪਣੇ ਅੰਤਿਮ ਚਰਨ 'ਤੇ ਸੀ ਤੇ ਆਪਣੀ ਫਿਲਮ 'ਅਯਾਰੀ' ਦੇ ਪ੍ਰਮੋਸ਼ਨ ਲਈ ਮਨੋਜ ਬਾਜਪਈ ਤੇ ਸਿਧਾਰਥ ਮਲਹੋਤਰਾ ਬਿੱਗ ਬੌਸ 'ਚ ਪੁੱਜੇ ਸਨ। ਇਥੇ ਮੌਜ ਮਸਤੀ ਚੱਲ ਰਹੀ ਸੀ ਤੇ ਮਨੋਜ ਵਾਜਪਈ ਨੇ ਸਿਧਾਰਥ ਮਲਹੋਤਰਾ ਨੂੰ 'ਟਾਈਗਰ ਜ਼ਿੰਦਾ ਹੈ' ਫਿਲਮ ਦਾ ਡਾਈਲਾਗ ਭੋਜਪੁਰੀ ਭਾਸ਼ਾ 'ਚ ਬੋਲਣ ਲਈ ਕਿਹਾ ਤਾਂ ਸਿਧਾਰਧ ਨੇ ਬਹੁਤ ਮੁਸ਼ਕਿਲ ਨਾਲ ਡਾਈਲਾਗ ਬੋਲਿਆ ਪਰ ਉਨ੍ਹਾਂ ਨੇ ਕਿਹਾ ਕਿ ਭੋਜਪੁਰੀ ਬੋਲਦੇ ਹੋਏ ਟਾਈਲਟ ਵਾਲੀ ਫੀਲਿੰਗ ਆਈ।

ਇਹ ਗੱਲ ਬਿਹਾਰ ਦੀ ਨੀਤੂ ਚੰਦਰਾ ਨੂੰ ਚੰਗੀ ਨਾ ਲੱਗੀ। ਉਹ ਬਿਹਾਰ ਤੋਂ ਹੈ ਤੇ ਉਹ ਇਕ ਪ੍ਰੋਡਿਊਸਰ ਵੀ ਹੈ। ਨੀਤੂ ਚੰਦਰਾ ਨੇ ਟਵੀਟ ਕੀਤਾ ''ਸਿਧਾਰਥ ਮਲਹੋਤਰਾ ਤੁਸੀਂ ਮੈਨੂੰ ਬਹੁਤ ਨਿਰਾਸ਼ ਕੀਤਾ। ਅਜਿਹਾ ਸ਼ਖਸ ਜਿਸ ਨੂੰ ਬੈਸਟ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਉਸ ਨੇ ਅਜਿਹੀ ਗੱਲ ਕੀਤੀ। ਇਕ ਆਊਟਸਾਈਡਰ ਹੋਣ ਦੇ ਬਾਵਜੂਦ ਤੁਸੀਂ ਨਾਂ ਕਮਾਇਆ ਪਰ ਤੁਸੀਂ ਇੰਨੇ ਹਲਕੇ ਸ਼ਬਦਾਂ ਦਾ ਇਸਤੇਮਾਲ ਕਿਵੇਂ ਕੀਤਾ।

ਨੈਸ਼ਨਲ ਟੀ. ਵੀ 'ਤੇ ਭੋਜਪੁਰੀ ਦੀ ਬੇਇੱਜਤੀ ਕੀਤੀ...ਹੈਰਾਨ ਹਾਂ। ਜ਼ਮੀਨ 'ਤੇ ਬੈਠ ਕੇ ਭੋਜਪੁਰੀ ਬੋਲਣ ਨਾਲ ਤੁਹਾਨੂੰ ਟਾਈਲਟ ਦੀ ਫੀਲਿੰਗ ਆਉਂਦੀ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ। ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਨੀਤੂ ਚੰਦਰਾ ਨੇ ਇਸ ਤਰ੍ਹਾਂ ਭੋਜਪੁਰੀ ਦਾ ਅਪਮਾਨ ਕਰਨ ਨੂੰ ਲੈ ਕੇ ਗੁੱਸਾ ਕੱਢਿਆ ਹੈ। ਉਹ 'ਉੜਤਾ ਪੰਜਾਬ' ਦੇ ਮੌਕੇ 'ਤੇ ਵੀ ਅਜਿਹਾ ਕਰ ਚੁੱਕੀ ਹੈ ਪਰ ਮੁਸ਼ਕਿਲ ਸਿਧਾਰਥ ਮਲਹੋਤਰਾ ਦੀ ਹੈ ਕਿਉਂਕਿ ਉਸ ਦੀ ਫਿਲਮ 'ਅਯਾਰੀ' ਪਹਿਲਾ ਹੀ 'ਪੈਡਮੈਨ' ਨਾਲ ਮੁਕਾਬਲੇ 'ਚ ਫਸ ਚੁੱਕੀ ਹੈ। ਉਸ ਦੀ ਪਿਛਲੀ ਫਿਲਮ 'ਇਤੇਫਾਕ' ਫਲਾਪ ਰਹੀ ਹੈ। ਅਜਿਹੇ 'ਚ ਉਸ ਦਾ ਰਿਐਕਸ਼ਨ ਦੇਖਣਾ ਦਿਲਚਸਪ ਹੋਵੇਗਾ।


Tags: Sidharth MalhotraBhojpuri languageAiyaaryNeetu Chandra Bigg Boss 11 Salman KhanBollywood Celebrity

Edited By

Sunita

Sunita is News Editor at Jagbani.