ਮੁੰਬਈ(ਬਿਊਰੋ)— ਅਦਾਕਾਰਾ ਨੀਤੂ ਕਪੂਰ ਨੇ ਕਿਹਾ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਹਿੱਟ ਫਿਲਮ 'ਚਾਂਦਨੀ' ਦੀ ਹਮੇਸ਼ਾ ਉਨ੍ਹਾਂ ਦੇ ਦਿਲ 'ਚ ਖਾਸ ਜਗ੍ਹਾ ਰਹੇਗੀ। ਇਸ ਵਿਚ ਅਭਿਨੇਤਾ ਰਿਸ਼ੀ ਕਪੂਰ ਵੀ ਨਜ਼ਰ ਆਏ ਸਨ। ਇੰਸਟਾਗਰਾਮ 'ਤੇ ਸਾਲ 1989 ਦੀ ਫਿਲਮ ਦੀ ਤਸਵੀਰ ਸਾਂਝੀ ਕਰਦੇ ਹੋਏ ਨੀਤੂ ਨੇ ਲਿਖਿਆ,''ਯਾਦ ਆ ਰਿਹਾ ਹੈ ਜਦੋਂ ਲੋਕ ਕਹਿੰਦੇ ਸਨ ਕਿ ਇਸ ਫਿਲਮ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਰੁਮਾਂਸ ਵਾਪਿਸ ਲਿਆ ਦਿੱਤਾ ਹੈ। 'ਚਾਂਦਨੀ' ਹਮੇਸ਼ਾ ਉਨ੍ਹਾਂ ਦੀ ਪਸੰਦੀਦਾ ਰਹੀ ਹੈ।''
ਸ਼੍ਰੀਦੇਵੀ ਦੀ 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ ਦੇ ਬਾਥਟਬ 'ਚ ਡੁੱਬ ਜਾਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਭੂਮਿਕਾਵਾਂ, ਕਿਊਟ ਅੰਦਾਜ਼ ਨਾਲ ਜਾਣਿਆ ਜਾਂਦਾ ਹੈ। ਸ਼੍ਰੀਦੇਵੀ ਨੇ ਚਾਰ ਸਾਲ ਦੀ ਉਮਰ ਤੋਂ ਹੀ ਮਨੋਰੰਜਨ ਦੀ ਦੁਨੀਆ 'ਚ ਕਦਮ ਰੱਖ ਲਿਆ ਸੀ। ਉਨ੍ਹਾਂ ਨੇ ਤਾਮਿਲ, ਕੰਨੜ, ਮਲਯਾਲਮ ਅਤੇ ਹਿੰਦੀ ਫਿਲਮ-ਉਦਯੋਗ 'ਚ ਆਪਣੇ ਅਭਿਨਏ ਦੇ ਜੱਲਵੇ ਬਿਖੇਰੇ। ਬਾਲੀਵੁੱਡ 'ਚ 2012 'ਚ 'ਇੰਗਲਿਸ਼ ਵਿੰਗਲਿਸ਼' ਨਾਲ 15 ਸਾਲ ਬਾਅਦ ਸ਼ਾਨਦਾਰ ਵਾਪਸੀ ਕਰਨ ਵਾਲੀ ਸ਼੍ਰੀਦੇਵੀ ਦੀ ਅੰਤਿਮ ਫਿਲਮ 2017 'ਚ ਆਈ 'ਮੌਮ' ਸੀ।