FacebookTwitterg+Mail

ਚਾਈਲਡ ਆਰਟਿਸਟ ਦੇ ਰੂਪ 'ਚ ਨੀਤੂ ਨੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ, 7 ਸਾਲ 'ਚ 70 ਫਿਲਮਾਂ

neetu singh
08 July, 2018 06:19:06 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਨੀਤੂ ਸਿੰਘ ਅੱਜ ਆਪਣਾ 60ਵਾਂ ਜਨਮਦਿਨ ਮਨਾ ਰਹੀ ਹੈ। ਨੀਤੂ ਦਾ ਜਨਮ 8 ਜੁਲਾਈ, 1958 ਨੂੰ ਹੋਇਆ ਸੀ। ਉਸ ਨੇ ਆਪਣੇ ਫਿਲਮੀ ਕਰੀਅਰ ਨੂੰ ਉਦੋਂ ਅਲਵਿਦਾ ਕਿਹਾ ਸੀ ਜਦੋਂ ਉਸ ਦੀ ਕਿਸਮਤ ਦੇ ਸਿਤਾਰੇ ਬੁਲੰਦੀਆਂ 'ਤੇ ਸਨ। ਜਦੋਂ ਇਹ ਗੱਲ ਸਾਹਮਣੇ ਆਈ ਕਿ ਕਪੂਰ ਪਰਿਵਾਰ 'ਚ ਵਿਆਹ ਤੋਂ ਬਾਅਦ ਮਹਿਲਾਵਾਂ ਵਲੋਂ ਕੰਮ ਨਾ ਕਰਨ ਦੀ ਪਰੰਪਰਾ ਕਰਕੇ ਨੀਤੂ ਨੇ ਕੰਮ ਕਰਨਾ ਛੱਡ ਦਿੱਤਾ ਤਾਂ ਉਸ ਨੇ ਇਸ ਦਾ ਕਾਫੀ ਵਧੀਆ ਢੰਗ ਨਾਲ ਜਵਾਬ ਦਿੱਤਾ। ਨੀਤੂ ਨੇ ਕਿਹਾ ਕਿ ਇਹ ਉਸ ਦੀ ਆਪਣੀ ਪਸੰਦ ਸੀ। ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਘਰ ਸੰਭਾਲਣਾ ਚਾਹੁੰਦੀ ਸੀ।

Punjabi Bollywood Tadka
ਨੀਤੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਚਾਈਲਡ ਆਰਟਿਸਟ ਦੇ ਰੂਪ 'ਚ ਸ਼ੁਰੂ ਕੀਤੀ ਸੀ। ਉਹ 7 ਸਾਲ 'ਚ 70 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਨੀਤੂ ਨੇ 21 ਸਾਲ ਦੀ ਉਮਰ 'ਚ ਕਰੀਅਰ ਛੱਡ ਦਿੱਤਾ ਸੀ। ਉਸ ਸਮੇਂ ਉਹ 20 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੀ ਸੀ। ਫਿਲਮ ਕਰੀਅਰ ਦੌਰਾਨ ਨੀਤੂ ਆਪਣੇ ਪਤੀ ਰਿਸ਼ੀ ਕਪੂਰ ਨਾਲ 11 ਫਿਲਮਾਂ 'ਚ ਨਜ਼ਰ ਆਈ ਸੀ। ਲੀਡ ਅਭਿਨੇਤਰੀ ਦੇ ਰੂਪ 'ਚ ਉਸ ਦਾ ਕਰੀਅਰ 1972 'ਚ ਫਿਲਮ 'ਰਿਕਸ਼ਾਵਾਲਾ' ਨਾਲ ਸ਼ੁਰੂ ਹੋਇਆ ਸੀ।

Punjabi Bollywood Tadka
ਖਬਰਾਂ ਮੁਤਾਬਕ ਨੀਤੂ ਸਿੰਘ ਦਾ ਅਸਲੀ ਨਾਂ 'ਸੋਨੀਆ ਸਿੰਘ' ਹੈ ਪਰ ਫਿਲਮਾਂ 'ਚ ਆਉਣ ਤੋਂ ਬਾਅਦ ਉਸ ਦਾ ਨਾਂ ਨੀਤੂ ਸਿੰਘ ਹੋ ਗਿਆ ਅਤੇ ਰਿਸ਼ੀ ਕਪੂਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਨੀਤੂ ਕਪੂਰ ਬਣ ਗਈ। ਨੀਤੂ ਨੇ 7 ਸਾਲ ਦੀ ਉਮਰ 'ਚ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। 60 ਦੇ ਦਹਾਕੇ 'ਚ ਉਸ ਨੇ 'ਦੋ ਕਲੀਆਂ', 'ਪਵਿੱਤਰ ਪਾਪੀ' ਅਤੇ 'ਵਾਰਿਸ' ਵਰਗੀਆਂ ਫਿਲਮਾਂ 'ਚ ਚਾਈਲਡ ਆਰਟਿਸਟ ਦੇ ਰੂਪ 'ਚ ਸ਼ੁਰੂਆਤ ਕੀਤੀ। ਨੀਤੂ ਬਚਪਨ 'ਚ ਮਸ਼ਹੂਰ ਅਭਿਨੇਤਰੀ ਵੈਜੰਤੀਮਾਲਾ ਦੇ ਡਾਂਸ ਸਕੂਲ ਦੀ ਸਟੂਡੈਂਟ ਸੀ ਅਤੇ ਉਨ੍ਹਾਂ ਨੇ ਹੀ ਨੀਤੂ ਨੂੰ ਫਿਲਮ 'ਸੂਰਜ' 'ਚ ਚਾਈਲਡ ਆਰਟਿਸਟ ਦੇ ਰੂਪ 'ਚ ਕੰਮ ਕਰਨ ਲਈ ਕਿਹਾ ਸੀ।

Punjabi Bollywood TadkaPunjabi Bollywood Tadka


Tags: Neetu Singh Rishi Kapoor Birthday Rickshawala Vyjayanthimala Bollywood Actress

Edited By

Kapil Kumar

Kapil Kumar is News Editor at Jagbani.