ਮੁੰਬਈ (ਬਿਊਰੋ)— ਬੀਤੇ ਦਿਨ ਨੀਤੂ ਕਪੂਰ ਦਾ ਜਨਮਦਿਨ ਸੀ। ਇਸ ਦੌਰਾਨ ਰਣਵੀਰ ਕਪੂਰ ਆਪਣੀ ਭੈਣ ਰਿਧਿਮਾ ਕਪੂਰ ਅਤੇ ਪਰਿਵਾਰ ਨਾਲ ਪੈਰਿਸ ਪੁੱਜੇ। ਪੈਰਿਸ 'ਚ ਪਰਿਵਾਰ ਨਾਲ ਨੀਤੂ ਕਪੂਰ ਨੇ ਜਨਮਦਿਨ ਮਨਾਇਆ। ਇਸ ਸੈਲੀਬ੍ਰੇਸ਼ਨ 'ਚ ਰਿਸ਼ੀ ਕਪੂਰ, ਰਿਧਿਮਾ ਕਪੂਰ, ਰਣਵੀਰ ਕਪੂਰ ਨਾਲ ਕ੍ਰਿਸ਼ਨ ਰਾਜ ਕਪੂਰ ਸ਼ਾਮਿਲ ਸਨ। ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਰਿਧਿਮਾ ਕਪੂਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਨੀਤੂ ਕਪੂਰ ਦੇ ਜਨਮਦਿਨ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਨੀਤੂ ਕਪੂਰ ਦੀ ਧੀ ਰਿਧਿਮਾ ਕੇਕ ਲੈ ਕੇ ਆ ਰਹੀ ਹੈ। ਕੈਂਡਿਲ ਸ਼ੇਪ 'ਚ ਬਣੇ ਕੇਕ ਨੂੰ ਕੱਟਦੇ ਹੋਏ ਪੂਰੇ ਪਰਿਵਾਰ ਨੇ ਜਨਮਦਿਨ ਮਨਾਇਆ।
ਇਹ ਜਨਮਦਿਨ ਸੈਲੀਬ੍ਰੇਸ਼ਨ ਕਪੂਰ ਪਰਿਵਾਰ ਲਈ ਬੇਹੱਦ ਖਾਸ ਹੈ ਕਿਉਂਕਿ ਇਹ ਸੈਲੀਬ੍ਰੇਸ਼ਨ ਦਾ ਡਬਲ ਮੌਕਾ ਹੈ। ਇਕ ਪਾਸੇ ਨੀਤੂ ਕਪੂਰ ਦਾ ਜਨਮਦਿਨ ਅਤੇ ਦੂਜੇ ਪਾਸੇ 'ਸੰਜੂ' ਦੀ ਜ਼ਬਰਦਸਤ ਜਿੱਤ। 'ਸੰਜੂ' 'ਚ ਰਣਵੀਰ ਕਪੂਰ ਦਾ ਕਿਰਦਾਰ ਸਾਰਿਆਂ ਨੇ ਬਹੁਤ ਪਸੰਦ ਕੀਤਾ।