FacebookTwitterg+Mail

ਨਿਊਯਾਰਕ 'ਚ ਇੰਝ ਸਮਾਂ ਬਤੀਤ ਕਰ ਰਹੇ ਰਿਸ਼ੀ, ਨੀਤੂ ਨੇ ਸ਼ੇਅਰ ਕੀਤੀ ਤਸਵੀਰ

neetu singh
03 November, 2018 04:15:44 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਇਨ੍ਹੀਂ ਦਿਨੀਂ ਨਿਊਯਾਰਕ 'ਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੀ ਪਤਨੀ ਨੀਤੂ ਸਿੰਘ ਵੀ ਉੱਥੇ ਮੌਜੂਦ ਹੈ। ਰਿਸ਼ੀ ਦੇ ਫੈਨਜ਼ ਲਗਾਤਾਰ ਉਨ੍ਹਾਂ ਦੇ ਠੀਕ ਹੋਣ ਲਈ ਦੁਆਵਾਂ ਕਰ ਰਹੇ ਹਨ। ਨੀਤੂ ਸੋਸ਼ਲ ਮੀਡੀਆ 'ਤੇ ਰਿਸ਼ੀ ਕਪੂਰ ਦੀ ਸਿਹਤ ਨਾਲ ਜੁੜੀ ਜਾਣਕਾਰੀ ਸ਼ੇਅਰ ਕਰਦੀ ਰਹਿੰਦੀ ਹੈ। ਦੋਹਾਂ ਦੀ ਲੇਟੈਸਟ ਤਸਵੀਰ ਇਸ ਦੀ ਉਦਾਹਰਨ ਹੈ। ਜੋ ਤਸਵੀਰ ਨੀਤੂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਉਸ 'ਚ ਦੋਵੇ ਪਾਰਕ 'ਚ ਸੈਰ ਕਰਦੇ ਨਜ਼ਰ ਆ ਰਹੇ ਹਨ। ਨੀਤੂ ਨੇ ਕੈਪਸ਼ਨ 'ਚ ਲਿਖਿਆ, ''ਕੁਦਰਤ ਸਾਨੂੰ ਸਰਾਹਨਾ ਕਰਨਾ ਦਾ ਹੁਨਰ ਸਿਖਾਉਂਦੀ ਹੈ। ਨੀਤੂ ਨੇ ਕੁਝ ਸਮਾਂ ਪਹਿਲਾਂ ਹੀ ਸੈਂਟਰਲ ਪਾਰਕ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ। ਉਸ ਨੇ ਲਿਖਿਆ, ''ਸ਼ਾਨਦਾਰ ਮੌਸਮ ਦੀ ਸੰਗਤ 'ਚ ਸੈਂਟਰਲ ਪਾਰਕ ਦੀ ਸੈਰ''।

Punjabi Bollywood Tadka

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਕਈ ਸਟਾਰਜ਼ ਰਿਸ਼ੀ ਕਪੂਰ ਦਾ ਹਾਲ ਜਾਣਨ ਲਈ ਉਨ੍ਹਾਂ ਨੂੰ ਮਿਲਣ ਪਹੁੰਚੇ ਸੀ। ਸੋਨਾਲੀ ਬੇਂਦਰੇ, ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਉਨ੍ਹਾਂ ਨੂੰ ਮਿਲ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਹੀ ਰਿਸ਼ੀ ਦੇ ਦੋਸਤ ਤੇ ਗੀਤਕਾਰ ਜਾਵੇਦ ਅਖਤਰ ਉਸ ਨੂੰ ਮਿਲਣ ਪਹੁੰਚੇ ਸਨ। ਰਿਸ਼ੀ ਨੇ ਤਸਵੀਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ।


Tags: Neetu Singh Rishi Kapoor Instagram Sonali Bendre Javed Akhtar Bollywood Actor

Edited By

Kapil Kumar

Kapil Kumar is News Editor at Jagbani.