FacebookTwitterg+Mail

B'Day: ਚਾਈਲਡ ਆਰਟਿਸਟ ਦੇ ਰੂਪ 'ਚ ਨੀਤੂ ਨੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ, ਇਸ ਗੀਤ ਨਾਲ ਮਿਲੀ ਖਾਸ ਪਛਾਣ

neetu singh birthday
08 July, 2019 11:26:41 AM

ਮੁੰਬਈ(ਬਿਊਰੋ)— ਨੀਤੂ ਕਪੂਰ ਨੂੰ ਹਿੰਦੀ ਸਿਨੇਮਾਜਗਤ 'ਚ 53 ਸਾਲ ਹੋ ਗਏ ਹਨ। ਨੀਤੂ ਕਪੂਰ ਨੇ ਬਾਲੀਵੁੱਡ 'ਚ ਬਤੌਰ ਬਾਲ ਕਲਾਕਾਰ ਦੇ ਰੂਪ 'ਚ ਐਂਟਰੀ ਕੀਤੀ ਸੀ ਅਤੇ ਉਹ ਪਹਿਲੀ ਫਿਲਮ 'ਸੂਰਜ' (1966') 'ਚ ਨਜ਼ਰ ਆਈ। ਇਸ ਤੋਂ ਇਲਾਵਾ ਉਨ੍ਹਾਂ ਨੇ 'ਦੱਸ ਲਾਖ', 'ਵਾਰਿਸ' ਅਤੇ ਪਵਿੱਤਰ ਪਾਪੀ' ਵਰਗੀਆਂ ਕਈ ਫਿਲਮਾਂ ਕੀਤੀਆਂ। ਸਾਲ 1973 'ਚ ਆਈ 'ਯਾਦਾਂ ਦੀ ਬਾਰਾਤ' ਫਿਲਮ 'ਚ ਨੀਤੂ ਕਪੂਰ ਨੂੰ ਇਕ ਡਾਂਸ ਨੇ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਨੀਤੂ ਕਪੂਰ ਅੱਜ ਆਪਣਾ 61ਵਾਂ ਜਨਮਦਿਨ ਮਨਾ ਰਹੀ ਹੈ। ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਂਦੇ ਹਾਂ ਕਿ 53 ਸਾਲ 'ਚ ਨੀਤੂ ਕਪੂਰ ਕਿੰਨੀ ਬਦਲ ਗਈ ਹੈ।
Punjabi Bollywood Tadka
ਨੀਤੂ ਸਿੰਘ ਦਾ ਅਸਲੀ ਨਾਮ ਹਰਨੀਤ ਕੌਰ ਸਿੰਘ ਹੈ, ਜਿਨ੍ਹਾਂ ਨੂੰ ਅੱਜ ਲੋਕ ਨੀਤੂ ਕਪੂਰ ਦੇ ਨਾਮ ਨਾਲ ਜਾਣਦੇ ਹਨ। ਨੀਤੂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 8 ਸਾਲ ਦੀ ਉਮਰ 'ਚ ਕੀਤੀ ਸੀ। 15 ਸਾਲ ਦੀ ਉਮਰ 'ਚ ਨੀਤੂ ਕਪੂਰ ਨੇ 'ਰਿਕਸ਼ਾਵਾਲਾ' ਫਿਲਮ ਨਾਲ ਬਤੌਰ ਲੀਡ ਅਦਾਕਾਰਾ ਡੈਬਿਊ ਕੀਤਾ ਸੀ। ਹਾਲਾਂਕਿ ਉਨ੍ਹਾਂ ਦੀ ਇਹ ਫਿਲਮ ਬਾਕਸ ਆਫਿਲ 'ਤ ਬੁਰੀ ਤਰ੍ਹਾਂ ਫਲਾਪ ਰਹੀ।
Punjabi Bollywood Tadka
ਲਗਾਤਾਰ ਫਲਾਪ ਫਿਲਮਾਂ ਤੋਂ ਬਾਅਦ ਨੀਤੂ ਕਪੂਰ ਨੇ 'ਯਾਦਾਂ ਦੀ ਬਾਰਾਤ' ਫਿਲਮ 'ਚ ਡਾਂਸਰ ਦਾ ਕਿਰਦਾਰ ਨਿਭਾਉਣ ਦਾ ਫੈਸਲਾ ਕੀਤਾ। ਇਸ ਫਿਲਮ ਦਾ 'ਲੇਕਰ ਹਮ ਦੀਵਾਨਾ ਦਿਲ' ਗੀਤੀ ਸੁਪਰਹਿੱਟ ਹੋਇਆ।
ਨੀਤੂ ਨੇ ਰਿਸ਼ੀ ਕਪੂਰ ਨਾਲ 11 ਫਿਲਮਾਂ 'ਚ ਕੰਮ ਕੀਤਾ।
Punjabi Bollywood Tadka
ਨੀਤੂ ਨੇ ਸਿਰਫ 21 ਸਾਲ ਦੀ ਉਮਰ 'ਚ ਹੀ ਰਿਸ਼ੀ ਕਪੂਰ ਨਾਲ ਵਿਆਹ ਕਰਵਾ ਲਿਆ ਸੀ। ਜਿਸ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਬਾਲੀਵੁੱਡ 'ਤੋਂ ਦੂਰ ਰਹੀ। ਨੀਤੂ ਅਤੇ ਰਿਸ਼ੀ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।
Punjabi Bollywood Tadka
ਇਨ੍ਹਾਂ ਦੋਵਾਂ ਦੀ ਪਹਿਲੀ ਮੁਲਾਕਾਤ 'ਬਾਬੀ' ਫਿਲਮ ਦੀ ਸ਼ੂਟਿੰਗ ਦੌਰਾਨ ਹੋਈ। ਕਿਹਾ ਜਾਂਦਾ ਹੈ ਕਿ ਨੀਤੂ ਦੀ ਸਾਦਗੀ ਰਿਸ਼ੀ ਨੂੰ ਬਹੁਤ ਪਸੰਦ ਆਈ ਸੀ ਅਤੇ ਉਹ ਪਹਿਲੀ ਨਜ਼ਰ 'ਚ ਹੀ ਨੀਤੂ ਨੂੰ ਦਿਲ ਦੇ ਬੈਠੇ ਸਨ।
ਨੀਤੂ ਕਪੂਰ ਆਖਿਰੀ ਵਾਰ ਰਣਬੀਰ ਕਪੂਰ ਦੀ ਫਿਲਮ 'ਬੇਸ਼ਰਮ' 'ਚ ਨਜ਼ਰ ਆਈ ਸੀ।
Punjabi Bollywood Tadka
ਇਸ ਫਿਲਮ 'ਚ ਨੀਤੂ ਕਪੂਰ ਤੋਂ ਇਲਾਵਾ ਰਿਸ਼ੀ ਕਪੂਰ ਵੀ ਸਨ। ਨੀਤੂ ਕਪੂਰ ਨੂੰ ਇੰਡਸਟਰੀ 'ਚ 53 ਸਾਲ ਹੋ ਗਏ ਹਨ। ਉਦੋਂ ਤੋਂ ਹੁਣ ਤੱਕ ਉਨ੍ਹਾਂ ਦੀ ਲੁੱਕ 'ਚ ਕਾਫੀ ਬਦਲਾਅ ਆਏ ਹਨ। ਇਸ ਸਮੇਂ ਨੀਤੂ ਕਪੂਰ ਰਿਸ਼ੀ ਕਪੂਰ ਨਾਲ ਨਿਊਯਾਰਕ 'ਚ ਹਨ।
Punjabi Bollywood Tadka

Punjabi Bollywood Tadka


Tags: Neetu SinghFilm Star Birthday YaaranaKabhi KabhieParvarishਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari