ਮੁੰਬਈ (ਬਿਊਰੋ)— ਬਾਲੀਵੁੱਡ ਗਾਇਕਾ ਨੇਹਾ ਭਸੀਨ ਇਨ੍ਹੀਂ ਦਿਨੀਂ ਗੋਆ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਨੇਹਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਬੇਹੱਦ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨੇਹਾ ਇਨ੍ਹਾਂ ਤਸਵੀਰਾਂ 'ਚ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ। ਨੇਹਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਨੇਹਾ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਉੱਥੇ ਹੀ ਨੇਹਾ ਨੇ ਆਪਣੀ ਸਰੀਰ 'ਤੇ ਕਈ ਜਗ੍ਹਾ ਟੈਟੂ ਬਣਵਾਏ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਨਿਤ ਦਿਨ ਆਪਣੀਆਂ ਬੋਲਡ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਦੱਸਣਯੋਗ ਹੈ ਕਿ ਸਾਲ 2017 'ਚ ਫਿਲਮਫੇਅਰ ਐਵਾਰਡਸ 'ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਐਵਾਰਡ ਨੇਹਾ ਭਸੀਨ ਨੂੰ ਮਿਲਿਆ ਹੈ। ਉਸ ਨੂੰ ਇਹ ਐਵਾਰਡ 'ਜਗ ਘੁਮਿਆ ਤੇਰੇ ਜੈਸਾ ਨਾ ਕੋਈ' ਗੀਤ ਲਈ ਮਿਲਿਆ। ਇਹ ਗੀਤ ਉਸ ਨੇ ਫਿਲਮ 'ਸੁਲਤਾਨ' ਫਿਲਮ ਲਈ ਗਾਇਆ ਸੀ।