FacebookTwitterg+Mail

ਮੁੜ ਵਿਵਾਦਾਂ ’ਚ ਘਿਰੇ ਅਨੂ ਮਲਿਕ, ਲੱਗੇ ਇਹ ਦੋਸ਼

neha bhasin anu malik sona mohapatra
01 November, 2019 03:23:44 PM

ਮੁੰਬਈ(ਬਿਊਰੋ)- ਪਿਛਲੇ ਸਾਲ ਸ਼ੁਰੂ ਹੋਈ ਮੀਟੂ ਮੁਹਿੰਮ ਤਹਿਤ ਬਾਲੀਵੁੱਡ ਦੀਆਂ ਕਈ ਮਸ਼ਹੂਰ ਹੱਸਤੀਆਂ ਇਸ ਦੀ ਲਪੇਟ ਵਿਚ ਆਉਂਦੀਆਂ ਦਿਸੀਆਂ ਸਨ। ਆਪਣੇ ਨਾਲ ਯੌਨ ਸ਼ੋਸ਼ਣ ਜਾਂ ਹਿੰਸਾ ਦੀਆਂ ਸ਼ਿਕਾਰ ਹੋਈਆਂ ਕਈ ਲੜਕੀਆਂ ਨੇ ਦੁਨੀਆ ਸਾਹਮਣੇ ਆਪਣੀ ਹੱਡਬੀਤੀ ਸੁਣਾਈ। ਆਪਣੇ ਬੇਬਾਕ ਬਿਆਨਾਂ ਲਈ ਮਸ਼ਹੂਰ ਸਿੰਗਰ ਸੋਨਾ ਮੋਹਾਪਾਤਰਾ ਨੇ ਮਿਊਜ਼ਿਕ ਕੰਪੋਜਰ ਨੇ ਅਨੂੰ ਮਲਿਕ 'ਤੇ ਗਲਤ ਤਰ੍ਹਾਂ ਨਾਲ ਵਿਵਹਾਰ ਕਰਨ ਦਾ ਦੋਸ਼ ਲਗਾਇਆ ਸੀ। ਹੁਣ ਸੋਨਾ ਮੋਹਾਪਾਤਰਾ ਦੇ ਇਕ ਟਵੀਟ 'ਤੇ ਕੁਮੈਂਟ ਕਰਦੇ ਹੋਏ ਸਿੰਗਰ ਨੇਹਾ ਭਸੀਨ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਇਕ ਵਾਰ ਫਿਰ ਅਨੂੰ ਮਲਿਕ ਨੂੰ ਗਲਤ ਵਿਵਹਾਰ ਕਰਨ ਨੂੰ ਲੰਬੇ ਹੱਥੀ ਲਿਆ ਹੈ।

ਨੇਹਾ ਭਸੀਨ ਨੇ ਦੱਸੀ ਹੱਡਬੀਤੀ

ਸਿੰਗਰ ਸੋਨਾ ਮੋਹਾਪਾਤਰਾ ਨੇ ਇਕ ਟਵੀਟ ਕਰਕੇ ਕਿਹਾ ਕਿ ਕੀ ਸਾਡੇ ਦੇਸ਼ ਨੂੰ ਨਿਰਭਯਾ ਕਾਂਡ ਜਿਹੀ ਹੀ ਕੋਈ ਘਟਨਾ ਚਾਹੀਦੀ ਹੈ ਜਗਾਉਣ ਲਈ...?  ਇਸ ਟਵੀਟ 'ਤੇ ਆਪਣੀ ਹੱਡਬੀਤੀ ਦੱਸਦੇ ਹੋਏ ਨੇਹਾ ਭਸੀਨ ਨੇ ਲਿਖਿਆ, ''ਮੈਂ ਤੁਹਾਡੇ ਨਾਲ ਸਹਿਮਤ ਹਾਂ। ਅਨੂੰ ਮਲਿਕ ਇਕ ਪ੍ਰੀਡੇਟਰ ਹੈ, ਮੈਂ ਖੁਦ ਉਸ ਦੀਆਂ ਅਜੀਬ ਹਰਕਤਾਂ ਤੋਂ ਭੱਜੀ ਸੀ, ਜਦੋਂ ਮੈਂ ਸਿਰਫ 21 ਸਾਲ ਦੀ ਸੀ। ਉਹ ਸੋਫੇ 'ਤੇ ਲੇਟਿਆ ਸੀ ਅਤੇ ਸਟੂਡੀਓ ਵਿਚ ਮੇਰੀਆਂ ਅੱਖਾਂ ਬਾਰੇ ਗੱਲ ਕਰ ਰਿਹਾ ਸੀ ਅਤੇ ਮੈਂ ਖੁੱਦ ਨੂੰ ਅਜਿਹੀ ਸਥਿਤੀ ਵਿਚ ਨਹੀਂ ਜਾਣ ਦੇਣਾ ਚਾਹੁੰਦੀ ਸੀ, ਇਸ ਲਈ ਉੱਥੋਂ ਝੂਠ ਬੋਲ ਕੇ ਭੱਜੀ ਕਿ ਮੇਰੀ ਮਾਂ ਹੇਠਾਂ ਇੰਤਜ਼ਾਰ ਕਰ ਰਹੀ ਹੈ। ਉਸ ਤੋਂ ਬਾਅਦ ਉਸ ਨੇ ਮੈਨੂੰ ਮੈਸੇਜ ਅਤੇ ਕਾਲ ਵੀ ਕੀਤਾ, ਜਿਸ ਦਾ ਮੈਂ ਜਵਾਬ ਦੇਣਾ ਬੰਦ ਕਰ ਦਿੱਤਾ। ਇਹ ਉਹ ਸਮਾਂ ਸੀ ਜਦੋਂ ਮੈਂ ਉਸ ਨੂੰ ਆਪਣੀ ਸੀਡੀ ਦੇਣ ਗਈ ਸੀ ਤਾਂਕਿ ਉਹ ਮੇਰੀ ਆਵਾਜ਼ ਸੁਣ ਕੇ ਮੈਨੂੰ ਗੀਤ ਦਾ ਚਾਂਸ ਦੇ ਦੇਵੇ। ਉਹ ਕਾਫੀ ਵੱਡੇ ਸਨ ਅਤੇ ਉਨ੍ਹਾਂ ਨੂੰ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਸੀ।''

ਸਮਾਜ ਦੀਆਂ ਲੜਕੀਆਂ ਨੂੰ ਦੱਸਿਆ ਅਸੁਰੱਖਿਅਤ

ਨੇਹਾ ਭਸੀਨ ਨੇ ਅੱਗੇ ਲਿਖਿਆ ਕਿ ਪਰਿਵਾਰ ਤੋਂ ਦੂਰ ਰਹਿ ਰਹੀਆਂ ਲੜਕੀਆਂ ਲਈ ਇਹ ਇੰਡਸਟਰੀ ਅਤੇ ਦੁਨੀਆ ਇਕ ਸੁਰੱਖਿਅਤ ਥਾਂ ਨਹੀਂ ਹੈ। 'ਅਜਿਹੇ ਛਿਛੋਰੇ ਇੰਡਸਟਰੀ ਦੇ ਅੰਦਰ ਅਤੇ ਬਾਹਰ ਮੌਜੂਦ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਉਂ ਮੁਆਫ ਕਰ ਦਿੰਦੇ ਹਾਂ।' ਇਸ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੇ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਹਨ। ਜ਼ਿਆਦਾਤਰ ਲੋਕ ਨੇਹਾ ਦੀਆਂ ਗੱਲਾਂ ਦਾ ਸਮਰਥਨ ਕਰਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਕੁਝ ਲੋਕ ਅਨੂੰ ਮਲਿਕ ਦਾ ਬਚਾਅ ਕਰਦੇ ਦਿਖਾਈ ਦੇ ਰਹੇ ਹਨ। ਹੁਣ ਅਜਿਹੇ ਵਿਚ ਇਸ ਗੱਲ ਦਾ ਇੰਤਜ਼ਾਰ ਹੈ ਕਿ ਅਨੂੰ ਮਲਿਕ ਨੇਹਾ ਭਸੀਨ ਦੇ ਇਨ੍ਹਾਂ ਦੋਸ਼ਾਂ ਦਾ ਕੀ ਜਵਾਬ ਦਿੰਦੇ ਹਨ।
 


Tags: Neha BhasinAnu MalikSona MohapatraMeTooTwitter

About The Author

manju bala

manju bala is content editor at Punjab Kesari