ਮੁੰਬਈ— ਬਾਲੀਵੁੱਡ ਗਾਇਕਾ ਨੇਹਾ ਭਸੀਨ ਨੇ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਆਪਣੇ ਟੈਟੂ ਨੂੰ ਦਿਖਾਉਂਦਿਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਸ 'ਚ ਨੇਹਾ ਦੇ ਸਰੀਰ 'ਤੇ ਚਾਰ ਟੈਟੂ ਦਿਖ ਰਹੇ ਹਨ। ਵਰਕਆਊਟ ਦੌਰਾਨ ਖਿੱਚੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਨੇਹਾ ਬੇਹੱਦ ਘੱਟ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੇਹਾ ਕਈ ਵਾਰ ਇੰਸਟਾਗ੍ਰਾਮ 'ਤੇ ਆਪਣੇ ਟੈਟੂ ਨਾਲ ਹੌਟ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ।
ਨਵੀਂ ਦਿੱਲੀ 'ਚ ਜਨਮੀ 32 ਸਾਲਾ ਨੇਹਾ ਬਚਪਨ ਤੋਂ ਹੀ ਪੌਪ ਸਟਾਰ ਬਣਨਾ ਚਾਹੁੰਦੀ ਸੀ। 9 ਸਾਲ ਦੀ ਉਮਰ 'ਚ ਉਸ ਨੇ ਸਕੂਲ 'ਚ ਗਾਇਕੀ ਮੁਕਾਬਲਾ ਜਿੱਤਿਆ ਸੀ। ਉਸ ਨੇ 'ਮੇਰੇ ਬ੍ਰਦਰ ਕੀ ਦੁਲਹਨ' ਦੇ ਗੀਤ 'ਧੁਨਕੀ...' ਲਈ ਸਟਾਰਡਸਟ ਐਵਾਰਡ ਜਿੱਤਿਆ ਸੀ। ਪਿਛਲੇ ਸਾਲ ਰਿਲੀਜ਼ ਸਲਮਾਨ ਖਾਨ ਦੀ 'ਸੁਲਤਾਨ' ਲਈ 'ਜਗ ਘੁਮਿਆ' ਗਾ ਕੇ ਨੇਹਾ ਨੇ ਸਟਾਰਡਸਟ ਤੇ ਫਿਲਮਫੇਅਰ 'ਚ 'ਬੈਸਟ ਪਲੇਅਬੈਕ ਸਿੰਗਰ' ਦਾ ਐਵਾਰਡ ਆਪਣੇ ਨਾਂ ਕੀਤਾ ਸੀ।