FacebookTwitterg+Mail

ਧੀ ਮੇਹਰ ਦੇ ਪਹਿਲੇ ਜਨਮਦਿਨ ’ਤੇ ਨੇਹਾ ਧੂਪੀਆ ਨੇ ਸਾਂਝੀ ਕੀਤੀ ਭਾਵੁਕ ਪੋਸਟ

neha dhupia  angad bedi celebrate daughter mehr s first birthday
19 November, 2019 09:07:16 AM

ਮੁੰਬਈ(ਬਿਊਰ)- ਨੇਹਾ ਧੂਪੀਆ ਤੇ ਅੰਗਦ ਬੇਦੀ ਇਨ੍ਹੀਂ ਦਿਨੀਂ ਅੰਮ੍ਰਿਤਸਰ ਪਹੁੰਚੇ ਹੋਏ ਹਨ। ਨੇਹਾ ਧੂਪੀਆ ਆਪਣੇ ਪੇਕੇ ਪਰਿਵਾਰ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਆਪਣੀਆਂ ਛੁੱਟੀਆਂ ਦਾ ਅਨੰਦ ਲੈ ਰਹੀ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਉਨ੍ਹਾਂ ਦੀ ਧੀ ਮੇਹਰ ਦਾ ਜਨਮਦਿਨ ਸੀ। ਉਨ੍ਹਾਂ ਨੇ ਆਪਣੀ ਧੀ ਦੇ ਪਹਿਲੇ ਬਰਥਡੇਅ ’ਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਉਂਦੇ ਹੋਏ ਲਿਖਿਆ ਹੈ, ‘ਹੈਪੀ 1st ਬਰਥਡੇਅ ਸਾਡੀ ਪਿਆਰੀ ਪਰੀ…. ਮੇਰਾ ਦਿਲ ਬਹੁਤ ਪਿਆਰ ਨਾਲ ਭਰਿਆ ਹੋਇਆ ਹੈ… ਮੈਨੂੰ ਨਹੀਂ ਪਤਾ ਕਿ ਮੈਂ ਤੈਨੂੰ ਕੀ ਦੇਣ ਦੇ ਸਮਰੱਥ ਹਾਂ.. ਪਰ ਤੂੰ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਤੋਹਫਾ ਦਿੱਤਾ ਹੈ, ‘ਮਾਂ ਦੀ ਦਾਤ’…. ਵਾਹਿਗੁਰੂ ਮਿਹਰ ਕਰੇ … ਗੁਰੂ ‘ਮੇਹਰ’ ਕਰਨ’।


ਇਸ ਪੋਸਟ ’ਤੇ ਬਾਲੀਵੁੱਡ ਸਿਤਾਰਿਆਂ ਨੇ ਕੁਮੈਂਟਸ ਕਰਕੇ ਮੇਹਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਪਿਤਾ ਅੰਗਦ ਬੇਦੀ ਨੇ ਵੀ ਆਪਣੀ ਪਤਨੀ ਤੇ ਧੀ ਨਾਲ ਤਸਵੀਰ ਪੋਸਟ ਕਰਦੇ ਹੋਏ ਬਹੁਤ ਹੀ ਭਾਵੁਕ ਪੋਸਟ ਪਾਈ ਹੈ। ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਪਿਛਲੇ ਸਾਲ ਵਿਆਹ ਕਰਵਾਇਆ ਸੀ। ਇਸ ਜੋੜੀ ਨੇ ਪੂਰੇ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ। ਦੋਨਾਂ ਨੇ ਬੜੇ ਹੀ ਗੁੱਪਚੁੱਪ ਤਰੀਕੇ ਨਾਲ ਵਿਆਹ ਰਚਾਇਆ ਸੀ।


Tags: Neha DhupiaAngad BediCelebrateMehr Dhupia BediFirst Birthday

About The Author

manju bala

manju bala is content editor at Punjab Kesari