FacebookTwitterg+Mail

ਅੰਗਦ ਬੇਦੀ ਨੂੰ ਪਸੰਦ ਹਨ ਨੇਹਾ ਧੂਪੀਆ ਦੀਆਂ ਇਹ ਆਦਤਾਂ, ਕੀਤਾ ਖੁਲਾਸਾ

neha dhupia
27 August, 2019 10:01:09 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਆਪਣੀ ਪਰਸਨਲ ਲਾਇਫ ਦੀ ਹੈਪਨਿੰਗ ਨਾਲ ਸਾਰਿਆਂ ਨੂੰ ਹੈਰਾਨ ਕੀਤਾ ਹੈ। ਸਾਲ 2018 ਵਿਚ ਅਚਾਨਕ ਐਕਟਰ ਅੰਗਦ ਬੇਦੀ ਨਾਲ ਵਿਆਹ ਦੀ ਖਬਰ ਸੁਣ ਸਾਰੇ ਹੈਰਾਨ ਰਹਿ ਗਏ। ਨੇਹਾ ਨੇ 10 ਮਈ 2018 ਨੂੰ ਕੁਝ ਕਰੀਬੀ ਦੋਸਤਾਂ ਅਤੇ ਪਰਿਵਾਰ ਵਾਲਿਆਂ ਵਿਚਕਾਰ ਅੰਗਦ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ 18 ਨਵੰਬਰ 2018 ਨੂੰ ਨੇਹਾ ਨੇ ਧੀ ਮਿਹਰ ਨੂੰ ਜਨਮ ਦਿੱਤਾ। ਨੇਹਾ ਦੀ ਪ੍ਰੈੱਗਨੈਂਸੀ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਅਜਿਹਾ ਇਸ ਲਈ ਕਿਉਂਕਿ ਨੇਹਾ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਗਈ ਸੀ। ਇਹ ਖਬਰ ਸੁਰਖੀਆਂ ਵਿਚ ਰਹੀ ਪਰ ਨੇਹਾ ਅਤੇ ਅੰਗਦ ਨੇ ਬਿਨਾਂ ਕਿਸੇ ਦੀ ਪਰਵਾਹ ਕੀਤੇ ਜਰੂਰੀ ਫੈਸਲੇ ਲਏ ਤੇ ਅੱਜ ਇਕ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਨ। 
Punjabi Bollywood Tadka
ਵਿਆਹ ਤੋਂ ਬਾਅਦ ਅਤੇ ਇਕ ਬੱਚੇ ਦੀ ਜ਼ਿੰਮੇਦਾਰੀ ਆਉਣ ਤੋਂ ਬਾਅਦ ਅੰਗਦ ਅਤੇ ਨੇਹਾ ਦੀ ਜ਼ਿੰਦਗੀ ਵਿਚ ਕਾਫੀ ਬਦਲਾਅ ਆਏ। ਅੰਗਦ ਨਾਲ ਉਨ੍ਹਾਂ ਦੀ ਮੈਰਿਡ ਲਾਇਫ ਨੂੰ ਲੈ ਕੇ ਕਈ ਵਾਰ ਗੱਲ ਕੀਤੀ ਗਈ। ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਅੰਗਦ ਨੇ ਕਿਹਾ,‘‘ਵਿਆਹ ਤੋਂ ਬਾਅਦ ਲਾਇਫ ਕਾਫੀ ਚੰਗੀ ਹੋ ਗਈ ਹੈ। ਮੈਨੂੰ ਵਧੀਆ ਲੱਗਦਾ ਹੈ ਜਦੋਂ ਮੈਂ ਘਰ ਜਾਂਦਾ ਹਾਂ ਤਾਂ ਨੇਹਾ ਮੇਰਾ ਇੰਤਜ਼ਾਰ ਕਰਦੀ ਹੈ।’’
Punjabi Bollywood Tadka
ਅੰਗਦ ਨੇ ਦੱਸਿਆ ਕਿ ਨੇਹਾ ਦਾ ਸੈਂਸ ਆਫ ਹਿਊਮਰ ਬਹੁਤ ਹੀ ਵਧੀਆ ਹੈ। ਉਹ ਹਮੇਸ਼ਾ ਹਸਾਉਂਦੀ ਹੈ। ਅੰਗਦ ਨੇ ਦੱਸਿਆ ਕਿ ਉਨ੍ਹਾਂ ਦੀ ਲਾਇਫ ਦਾ ਇਹ ਬਹੁਤ ਹੀ ਵਧੀਆ ਫੇਜ ਚੱਲ ਰਿਹਾ ਹੈ। ਅੰਗਦ ਨੇ ਕਿਹਾ,‘‘ਮੇਰੇ ਤੋਂ ਹਰ ਰੋਜ ਪੁੱਛਿਆ ਜਾਂਦਾ ਹੈ ਕਿ ਮੈਂ ਡਿਨਰ ‘ਚ ਕੀ ਖਾਓਗੇ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨਾਸ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ।’’ ਵਰਕ ਫਰੰਟ ਦੀ ਗੱਲ ਕਰੀਏ ਤਾਂ ਨੇਹਾ ਫਿਲਮਾਂ ਤੋਂ ਇਲਾਵਾ ਐੱਮ. ਟੀ. ਵੀ. ਰੋਡੀਜ ਅਤੇ ਨੋ ਫਿਲਟਰ ਨੇਹਾ ਨੂੰ ਲੈ ਕੇ ਲਗਾਤਾਰ ਖਬਰਾਂ ’ਚ ਰਹੀ ਹੈ।


Tags: Neha DhupiaAngad BediMTV RoadiesBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari