FacebookTwitterg+Mail

ਰਾਤੋਂ-ਰਾਤ ਵਿਆਹ ਦੇ ਫੈਸਲੇ 'ਤੇ ਪਹਿਲੀ ਵਾਰ ਬੋਲੀ ਨੇਹਾ ਧੂਪੀਆ

neha dhupia
24 May, 2018 01:34:57 PM

ਮੁੰਬਈ (ਬਿਊਰੋ)— ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ 10 ਮਈ ਨੂੰ ਦਿੱਲੀ 'ਚ ਚੋਰੀ-ਛਿਪੇ ਵਿਆਹ ਕਰ ਲਿਆ ਸੀ। ਵਿਆਹ ਗੁਰਦੁਆਰੇ ਵਿਚ ਸਿੱਖ ਰੀਤੀ-ਰਿਵਾਜ਼ਾ ਨਾਲ ਹੋਇਆ ਸੀ। ਦੋਵਾਂ ਦੇ ਅਚਾਨਕ ਵਿਆਹ ਕਰਨ ਨਾਲ ਪੂਰਾ ਬਾਲੀਵੁੱਡ ਹੈਰਾਨ ਰਹਿ ਗਿਆ ਸੀ। ਖਬਰਾਂ ਤਾਂ ਇਹ ਵੀ ਆਈਆਂ ਸਨ ਕਿ ਨੇਹਾ ਗਰਭਵਤੀ ਹੈ, ਇਸ ਲਈ ਜਲਦੀ 'ਚ ਵਿਆਹ ਕਰਵਾ ਲਿਆ।
Punjabi Bollywood Tadka
ਨੇਹਾ ਧੂਪੀਆ ਦੇ ਪਿਤਾ ਪ੍ਰਦੀਪ ਧੂਪੀਆ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ,''ਅਜਿਹੀ ਕੋਈ ਗੱਲ ਨਹੀਂ ਹੈ। ਦੋਵਾਂ ਨੇ ਜਲਦੀ ਵਿਆਹ ਕਰ ਲਿਆ, ਇਸ ਲਈ ਲੋਕ ਅਜਿਹਾ ਸਮਝ ਰਹੇ ਹੋਣਗੇ ਪਰ ਅਜਿਹੀ ਕੋਈ ਗੱਲ ਨਹੀਂ ਹੈ। ਬੋਲਣ ਵਾਲੇ ਤਾਂ ਕੁਝ ਵੀ ਬੋਲਦੇ ਰਹਿੰਦੇ ਹਨ।'' ਪਿਤਾ ਦੇ ਬਿਆਨ ਤੋਂ ਬਾਅਦ ਵੀ ਜਦੋਂ ਅਫਵਾਹਾਂ ਬੰਦ ਨਾ ਹੋਈਆਂ ਤਾਂ ਹੁਣ ਖੁਦ ਅੰਗਦ ਬੇਦੀ ਨੇ ਇਸ 'ਤੇ ਬਿਆਨ ਦਿੱਤਾ ਹੈ। ਵਿਆਹ ਤੋਂ ਬਾਅਦ ਪਹਿਲੀ ਵਾਰ ਗੱਲ ਕਰਦੇ ਹੋਏ ਇਸ ਨਵੇਂ-ਨਵੇਲੇ ਜੋੜੇ ਨੇ ਕਿਹਾ,''ਅਸੀਂ ਵਿਆਹ ਦਾ ਫੈਸਲਾ ਰਾਤੋਂ-ਰਾਤ ਲਿਆ ਸੀ।''
Punjabi Bollywood Tadka
ਨੇਹਾ ਨੇ ਕਿਹਾ,''ਮੈਂ ਅੰਗਦ ਦੀ ਮਾਂ ਨਾਲ ਵਿਆਹ ਤੋਂ ਦੋ ਦਿਨ ਪਹਿਲਾਂ ਹੀ ਮਿਲੀ ਸੀ। ਉਨ੍ਹਾਂ ਨੇ ਮੇਰੇ ਕੋਲੋਂ ਪੁੱਛਿਆ ਕੀ ਮੈਂ ਅੰਗਦ ਨਾਲ ਵਿਆਹ ਕਰਨ ਲਈ ਤਿਆਰ ਹਾਂ। ਇਸ ਬਾਰੇ 'ਚ ਸਿਰਫ ਕਰਨ ਜੌਹਰ ਨੂੰ ਪਤਾ ਸੀ। ਇਕ ਹਫਤੇ ਅੰਦਰ ਸਾਡਾ ਵਿਆਹ ਹੋ ਗਿਆ।''
Punjabi Bollywood Tadka
''ਮੈਂ ਕਰਨ ਦੇ ਘਰ 'ਚ ਹੀ ਮੌਜ਼-ਮਸਤੀ ਕਰ ਰਹੀ ਸੀ। ਉਦੋਂ ਮੈਂ ਉਸ ਨੂੰ ਬੋਲਿਆ ਕਿ ਮੈਂ ਵਿਆਹ ਕਰਨਾ ਚਾਹੁੰਦੀ ਹਾਂ। ਉਸ ਨੇ ਕਿਹਾ ਹਾਂ ਇਹ ਚੰਗਾ ਆਈਡੀਆ ਹੈ ਅਤੇ ਫਿਰ ਤੋਂ ਉਹ ਆਪਣੇ ਸੋਸ਼ਲ ਮੀਡੀਆ ਦੇ ਪੋਸਟ ਦੇਖਣ ਲੱਗਾ। ਮੈਂ ਕਰਨ ਕੋਲੋਂ ਪੁੱਛਿਆ ਕਿ ਤੁਸੀਂ ਇਨ੍ਹੇ ਕੈਜੁਅਲ ਕਿਵੇਂ ਹੋ ਸਕਦੇ ਹੋ। ਉਸ ਨੇ ਕਿਹਾ ਇਹੀ ਠੀਕ ਤਰੀਕਾ ਹੈ।''

ਮਾਤਾ-ਪਿਤਾ ਬਣਨ ਨੂੰ ਲੈ ਕੇ ਨੇਹਾ ਨੇ ਕਿਹਾ,''ਇਹ ਸਭ ਅਜੇ ਦੂਰ ਦੀਆਂ ਗੱਲਾਂ ਹਨ। ਕੰਮ ਅਤੇ ਬੱਚਿਆਂ ਵਿਚਕਾਰ ਬੈਲੇਂਸ ਬਣਾਉਣਾ ਬਹੁਤ ਜਰੂਰੀ ਹੈ। ਹੁਣ ਕੰਮ 'ਤੇ ਧਿਆਨ ਦੇ ਰਹੇ ਹਾਂ ਪਰ ਪਰਿਵਾਰ ਲਈ ਬੱਚੇ ਵੀ ਜਰੂਰੀ ਹਨ। ਜਦੋਂ ਕੰਮ ਤੋਂ ਫਰੀ ਹੋਵਾਗੇ ਉਸ ਵੇਲੇ ਇਸ ਬਾਰੇ ਸੋਚਾਗੇ।


Tags: Neha DhupiaAngad BediPradip Singh DhupiaKaran JoharBollywood Actress

Edited By

Manju

Manju is News Editor at Jagbani.