ਮੁੰਬਈ (ਬਿਊਰੋ)— ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ 10 ਮਈ ਨੂੰ ਦਿੱਲੀ 'ਚ ਚੋਰੀ-ਛਿਪੇ ਵਿਆਹ ਕਰ ਲਿਆ ਸੀ। ਵਿਆਹ ਗੁਰਦੁਆਰੇ ਵਿਚ ਸਿੱਖ ਰੀਤੀ-ਰਿਵਾਜ਼ਾ ਨਾਲ ਹੋਇਆ ਸੀ। ਦੋਵਾਂ ਦੇ ਅਚਾਨਕ ਵਿਆਹ ਕਰਨ ਨਾਲ ਪੂਰਾ ਬਾਲੀਵੁੱਡ ਹੈਰਾਨ ਰਹਿ ਗਿਆ ਸੀ। ਵਿਆਹ ਦੇ ਇਵੈਂਟ ਨੂੰ ਗੁਪਤ ਰੱਖਿਆ ਗਿਆ ਸੀ। ਇਸ 'ਚ ਪਰਿਵਾਰ ਦੇ ਲੋਕ ਹੀ ਹਿੱਸਾ ਬਣੇ ਸਨ। ਇਸ ਤੋਂ ਬਾਅਦ ਨੇਹਾ ਨੇ ਗਰੈਂਡ ਰਿਸੈਪਸ਼ਨ ਦੇ ਅੰਦਾਜ਼ੇ ਲਗਾਏ ਗਏ ਪਰ ਨੇਹਾ ਅਤੇ ਅੰਗਦ ਦਾ ਬਿਜ਼ੀ ਸ਼ੈਡਿਊਲ ਹੋਣ ਕਾਰਨ ਵਿਆਹ ਦੀ ਪਾਰਟੀ ਆਰਗੇਨਾਈਜ ਨਾ ਹੋ ਸਕੀ। ਹਾਲ ਹੀ 'ਚ ਬਿਜ਼ੀ ਸ਼ੈਡਿਊਲ ਤੋਂ ਸਮਾਂ ਕੱਢ ਕੇ ਨੇਹਾ ਨੇ ਆਪਣੇ ਖਾਸ ਦੋਸਤਾਂ ਨੂੰ ਘਰ 'ਚ ਡਿਨਰ 'ਤੇ ਬੁਲਾਇਆ।
ਨੇਹਾ ਦੇ ਵੈਡਿੰਗ ਡਿਨਰ 'ਚ ਉਨ੍ਹਾਂ ਦੇ ਕਰੀਬੀ ਦੋਸਤ ਕਰਨ ਜੌਹਰ ਪਹੁੰਚੇ। ਕਰਨ ਜੌਹਰ ਨੇ ਨੇਹਾ ਧੂਪਿਆ ਨੂੰ ਸਪੈਸ਼ਲ ਗਿਫਟ ਦਿੱਤਾ, ਨੇਹਾ ਨੇ ਗਿਫਟ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਇਸ ਡਿਨਰ ਪਾਰਟੀ 'ਚ ਦੀਆ ਮਿਰਜ਼ਾ ਬਲੈਕ ਡਰੈੱਸ 'ਚ ਪਹੁੰਚੀ। ਦੀਆ ਦੇ ਨਾਲ ਉਨ੍ਹਾਂ ਦੇ ਪਤੀ ਵੀ ਸਨ। ਇਸ ਦੇ ਨਾਲ ਹੀ ਕ੍ਰਿਕਟ ਯੁਵਰਾਜ ਸਿੰਘ, ਸੋਹਾ ਅਲੀ ਖਾਨ, ਕੁਣਾਲ ਅਤੇ ਪੂਰਬ ਕੋਹਲੀ ਵੀ ਪਹੁੰਚੇ।