FacebookTwitterg+Mail

B'Day : ਮਿਸ ਇੰਡੀਆ ਤੋਂ ਲੈ ਕੇ ਰੋਡੀਜ਼ ਤੱਕ, ਨੇਹਾ ਧੂਪੀਆ ਦਾ ਹਰ ਅੰਦਾਜ਼ ਹੈ ਬੇਮਿਸਾਲ

neha dhupia
27 August, 2018 01:38:36 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। 27 ਅਗਸਤ, 1980 ਨੂੰ ਕੋਚੀ ਦੇ ਸਿਖ ਪਰਿਵਾਰ 'ਚ ਜਨਮੀ ਨੇਹਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਕਦੇ ਆਪਣੇ ਟਾਕ ਸ਼ੋਅ ਨੂੰ ਲੈ ਕੇ ਤਾਂ ਕਦੇ ਪ੍ਰੈਗਨੈਂਸੀ ਦੀਆਂ ਖਬਰਾਂ ਕਰਕੇ ਚਰਚਾ 'ਚ ਰਹਿੰਦੀ ਹੈ। ਅੱਜ ਜਨਮਦਿਨ ਮੌਕੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕਈ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka
ਸਾਲ 2002 'ਚ ਫੈਮਿਨਾ ਮਿਸ ਇੰਡੀਆ ਦਾ ਤਾਜ ਹਾਸਲ ਕਰਨ ਵਾਲੀ ਨੇਹਾ ਧੂਪੀਆ ਨੇ ਮਿਸ ਯੂਨੀਵਰਸ 'ਚ ਭਾਰਤ ਦੀ ਅਗਵਾਈ ਕੀਤੀ ਅਤੇ ਟਾਪ 10 ਮੁਕਾਬਲੇਬਾਜ਼ਾਂ 'ਚ ਆਪਣੀ ਜਗ੍ਹਾ ਬਣਾਈ। ਨੇਹਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਅਜੇ ਦੇਵਗਨ ਸਟਾਰਰ ਫਿਲਮ 'ਕਯਾਮਤ' ਨਾਲ ਕੀਤੀ ਸੀ। ਇਸ ਤੋਂ ਬਾਅਦ ਨੇਹਾ ਨੇ 'ਗਰਮ ਮਸਾਲਾ', 'ਕਿਆ ਕੂਲ ਹੈ ਹਮ'', 'ਹੇ ਬੇਬੀ', 'ਸਿੰਘ ਇਜ਼ ਕਿੰਗ',  'ਕਭੀ ਪਿਆਰ ਨਾ ਕਰਨਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।

Punjabi Bollywood Tadka

ਜਲਦ ਹੀ ਉਹ ਕਾਜੋਲ ਦੀ ਫਿਲਮ 'ਹੈਲੀਕਾਪਟਰ ਈਲਾ' 'ਚ ਨਜ਼ਰ ਆਵੇਗੀ। ਫਿਲਮਾਂ ਤੋਂ ਇਲਾਵਾ ਨੇਹਾ ਐੱਮ. ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਰੋਡੀਜ਼' ਨੂੰ ਹੋਸਟ ਕਰ ਚੁੱਕੀ ਹੈ। ਉੱਥੇ ਹੀ ਨੇਹਾ ਦਾ ਇਕ ਹੋਰ ਟਾਕ ਸ਼ੋਅ 'ਨੋ ਫਿਲਟਰ ਨੇਹਾ 2' ਕਾਫੀ ਚਰਚਾ 'ਚ ਰਹਿੰਦਾ ਹੈ। ਆਪਣੇ ਜ਼ਬਰਦਸਤ ਅਭਿਨੈ ਕਰਕੇ ਨੇਹਾ ਨੂੰ ਫਿਲਮ 'ਤੁਮਹਾਰੀ ਸੁਲੂ' 'ਚ ਬੈਸਟ ਸਪੋਰਟਿੰਗ ਅਭਿਨੇਤਰੀ ਵਜੋਂ ਸਨਮਾਨਿਤ ਕੀਤਾ ਗਿਆ ਸੀ।

Punjabi Bollywood Tadka
ਨੇਹਾ ਧੂਪੀਆ 'ਤੇ ਅੰਗਦ ਬੇਦੀ ਨੇ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਦਰਸਅਲ, ਇਨ੍ਹਾਂ ਦੋਹਾਂ ਦੇ ਵਿਆਹ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਹਾਲਾਂਕਿ ਦੋਵੇਂ ਕਾਫੀ ਲੰਬੇ ਸਮੇਂ ਤੋਂ ਰਿਲੇਸ਼ਨਸ਼ਿੱਪ 'ਚ ਸਨ। ਉੱਥੇ ਹੀ ਹਾਲ ਹੀ 'ਚ ਨੇਹਾ ਨੇ ਵਿਆਹ ਤੋਂ ਸਿਰਫ 3 ਮਹੀਨੇ ਬਾਅਦ ਪ੍ਰੈਗਨੈਂਟ ਹੋਣ ਦੀ ਜਾਣਕਾਰੀ ਫੈਨਜ਼ 'ਚ ਸ਼ੇਅਰ ਕੀਤੀ ਹੈ। ਦੋਵੇਂ ਇਸ ਨਵੀਂ ਸ਼ੁਰੂਆਤ ਲਈ ਕਾਫੀ ਉਤਸ਼ਾਹਿਤ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Neha Dhupia Birthday Angad Bedi Femina Miss India Qayamat Bollywood Actress

Edited By

Kapil Kumar

Kapil Kumar is News Editor at Jagbani.