ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ 'ਚ ਹੈ। ਨੇਹਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਖੁਸ਼ਖਬਰੀ ਦਿੱਤੀ। ਪ੍ਰੈਗਨੈਂਸੀ ਦੀ ਖਬਰ ਦੇਣ ਤੋਂ ਇਕ ਦਿਨ ਬਾਅਦ ਉਨ੍ਹਾਂ ਨੇ ਪਤੀ ਅੰਗਦ ਨਾਲ 'ਲੈਕਮੇ ਫੈਸ਼ਨ ਵੀਕ 2018' 'ਚ ਰੈਂਪ ਵਾਕ ਵੀ ਕੀਤਾ।

ਬੀਤੇ ਦਿਨ ਨੇਹਾ ਧੂਪੀਆ ਦਾ ਜਨਮਦਿਨ ਸੀ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਪਤੀ ਅੰਗਦ ਨੇ ਇਕ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਵਿਸ਼ ਕੀਤਾ। ਨੇਹਾ ਦੇ ਜਨਮਦਿਨ 'ਤੇ ਕਰਨ ਜੌਹਰ ਨੇ ਆਪਣੇ ਘਰ ਸ਼ਾਨਦਾਰ ਪਾਰਟੀ ਰੱਖੀ। ਇਸ ਪਾਰਟੀ 'ਚ ਕੁਝ ਕਰੀਬੀ ਦੋਸਤ ਸ਼ਾਮਿਲ ਹੋਏ। ਪਾਟਰੀ 'ਚ ਨੇਹਾ ਬਲੈਕ ਡਰੈੱਸ 'ਚ ਦਿਖੀ। ਮਨੀਸ਼ ਮਲਹੋਤਰਾ, ਸੋਹਾ ਅਲੀ ਖਾਨ, ਕਾਇਰਾ ਅਡਵਾਨੀ, ਵਰੁਣ ਧਵਨ ਅਤੇ ਕਈ ਹੋਰ ਸਿਤਾਰੇ ਇਸ ਪਾਰਟੀ 'ਚ ਨਜ਼ਰ ਆਏ।

ਨੇਹਾ ਦੇ ਪਤੀ ਅੰਗਦ ਨੇ ਸੋਸ਼ਲ ਮੀਡੀਆ 'ਤੇ ਨੇਹਾ ਦੇ ਜਨਮਦਿਨ ਦੀ ਇਕ ਵੀਡੀਓ ਵੀ ਸਾਂਝੀ ਕੀਤੀ, ਜਿਸ 'ਚ ਉਹ ਕੇਕ ਕੱਟਦੀ ਦਿਖਾਈ ਦੇ ਰਹੀ ਹੈ ਅਤੇ ਕਾਫੀ ਖੁਸ਼ ਵੀ ਲੱਗ ਰਹੀ ਹੈ।

Varun Dhawan

Soha Ali Khan

Karan Johar

Kiara Advani

Karan Tacker

Konkona Sen Sharma

Sophie Choudry

Ayushmann Khurrana and his wife Tahira Kashyap

Shweta Bachchan-Nanda

Kabir Khan and Mini Mathur

Manish Malhotra

Sahil Sangha