ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਚਰਚਾ 'ਚ ਹੈ। ਨੇਹਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਖੁਸ਼ਖਬਰੀ ਦਿੱਤੀ। ਪ੍ਰੈਗਨੈਂਸੀ ਦੀ ਖਬਰ ਦੇਣ ਤੋਂ ਇਕ ਦਿਨ ਬਾਅਦ ਉਨ੍ਹਾਂ ਨੇ ਪਤੀ ਅੰਗਦ ਨਾਲ 'ਲੈਕਮੇ ਫੈਸ਼ਨ ਵੀਕ 2018' 'ਚ ਰੈਂਪ ਵਾਕ ਵੀ ਕੀਤਾ। ਬੀਤੇ ਕੁਝ ਦਿਨ ਪਹਿਲਾਂ ਨੇਹਾ ਧੂਪੀਆ ਦਾ ਜਨਮਦਿਨ ਸੀ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਪਤੀ ਅੰਗਦ ਨੇ ਇਕ ਰੋਮਾਂਟਿਕ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਵਿਸ਼ ਕੀਤਾ। ਨੇਹਾ ਦੇ ਜਨਮਦਿਨ 'ਤੇ ਕਰਨ ਜੌਹਰ ਨੇ ਆਪਣੇ ਘਰ ਸ਼ਾਨਦਾਰ ਪਾਰਟੀ ਰੱਖੀ। ਹਾਲ ਹੀ 'ਚ ਨੇਹਾ ਧੂਪੀਆ ਨੂੰ ਮੁੰਬਈ 'ਚ ਦੇਖਿਆ ਗਿਆ। ਇਸ ਦੌਰਾਨ ਉਹ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਸੀ। ਪ੍ਰੈਗਨੈਂਸੀ ਗਲੋ ਉਨ੍ਹਾਂ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਿਹਾ ਸੀ। ਉਹ ਲਾਈਟ ਵਾਈਟ ਕਲਰ ਦੀ ਮਿਡੀ ਡਰੈੱਸ 'ਚ ਨਜ਼ਰ ਆਈ। ਇਨ੍ਹਾਂ ਤਸਵੀਰਾਂ 'ਚ ਨੇਹਾ ਆਪਣਾ ਬੇਬੀ ਬੰਪ ਫਲਾਂਟ ਕਰਦੀ ਦਿਸੀ।