FacebookTwitterg+Mail

ਪਤੀ ਅੰਗਦ ਨੇ ਨੇਹਾ ਧੂਪੀਆ ਦੇ ਬੇਬੀ ਬੰਪ ਨੂੰ ਕੀਤਾ ਕਿੱਸ, ਵੀਡੀਓ ਵਾਇਰਲ

neha dhupia
05 October, 2018 12:24:08 PM

ਮੁੰਬਈ (ਬਿਊਰੋ)— ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਘਰ ਜਲਦ ਹੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਨੇਹਾ ਇਸ ਸਮੇਂ ਆਪਣੀ ਗਰਭਅਵਸਥਾ ਨੂੰ ਇੰਜੁਆਏ ਕਰ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਅੰਗਦ ਉਨ੍ਹਾਂ ਨੂੰ ਤੰਗ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਅੰਗਦ ਨੇ ਮਸਤੀ-ਮਜ਼ਾਕ 'ਚ ਨੇਹਾ ਦੇ ਬੇਬੀ ਬੰਪ ਨੂੰ ਕਿੱਸ ਕੀਤਾ। ਵੀਡੀਓ 'ਚ ਅੰਗਦ ਨੂੰ ਖੁਦ ਤੋਂ ਦੂਰ ਰੱਖਣ ਲਈ ਨੇਹਾ ਸਿਰਹਾਣਾ ਦਾ ਇਸਤੇਮਾਲ ਕਰ ਰਹੀ ਹੈ। ਬੈਕਗ੍ਰਾਊਂਡ 'ਚ ਆਯੂਸ਼ ਸ਼ਰਮਾ ਦੀ ਡੈਬਿਊ ਫਿਲਮ 'ਲਵਯਾਤਰੀ' ਦਾ ਗੀਤ 'ਰੰਗੀਲਾ ਤਾਰਾ' ਸੁਣਾਈ ਦੇ ਰਿਹਾ ਹੈ।

ਦੱਸ ਦੇਈਏ ਕਿ ਨੇਹਾ ਧੂਪੀਆ 10 ਮਈ 2018 ਨੂੰ ਅੰਗਦ ਬੇਦੀ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਇਹ ਵਿਆਹ ਇੰਨੀ ਜਲਦੀ ਅਤੇ ਅਚਾਨਕ ਹੋਇਆ ਕਿ ਕਿਸੇ ਨੂੰ ਇਸ ਦੀ ਕੰਨੋਂ-ਕੰਨ ਖਬਰ ਨਹੀਂ ਹੋਈ। ਬਾਅਦ 'ਚ ਸੋਸ਼ਲ ਮੀਡੀਆ ਰਾਹੀਂ ਇਸ ਦਾ ਖੁਲਾਸਾ ਕੀਤਾ ਗਿਆ। ਦਿਲੀ 'ਚ ਹੋਏ ਇਸ ਵਿਆਹ ਦੇ ਕੁਝ ਮਹੀਨਿਆਂ ਬਾਅਦ ਨੇਹਾ ਦੇ ਗਰਭਵਤੀ ਹੋਣ ਦੀ ਖਬਰ ਆਈ ਤਾਂ ਲੋਕਾਂ ਨੇ ਅੰਦਾਜ਼ੇ ਲਗਾਏ ਕਿ ਨੇਹਾ ਦੇ ਅਚਾਨਕ ਵਿਆਹ ਕਰਨ ਦੇ ਪਿੱਛੇ ਉਨ੍ਹਾਂ ਦੀ ਗਰਭਅਵਸਥਾ ਹੀ ਮੁੱਖ ਵਜ੍ਹਾ ਸੀ।

 


Tags: Pregnant Neha Dhupia Video Angad Bedi Baby BumpInstagram

Edited By

Chanda Verma

Chanda Verma is News Editor at Jagbani.