FacebookTwitterg+Mail

ਟ੍ਰਡੀਸ਼ਨਲ ਲੁੱਕ 'ਚ ਨੇਹਾ ਧੂਪੀਆ ਨੇ ਫਲਾਂਟ ਕੀਤਾ ਬੇਬੀ ਬੰਪ, ਸਾਹਮਣੇ ਆਈਆਂ ਤਸਵੀਰਾਂ

neha dhupia
08 October, 2018 11:53:45 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਉਸ ਦੇ ਪਤੀ ਅੰਗਦ ਬੇਦੀ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਜਲਦ ਹੀ ਨੇਹਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਨੇਹਾ ਧੂਪੀਆ ਪ੍ਰੈਗਨੈਂਟ ਹੋਣ ਦੇ ਬਾਵਜੂਦਵੀ ਲਗਾਤਾਰ ਈਵੈਂਟਸ 'ਚ ਜਾਂਦੀ ਰਹਿੰਦੀ ਹੈ ਅਤੇ ਉਸ ਦੀਆਂ ਤਸਵੀਰਾਂ ਅਕਸਰ ਹੀ ਸੁਰਖੀਆਂ 'ਚ ਆਉਂਦੀ ਹੈ।

Punjabi Bollywood Tadka

ਦੱਸ ਦੇਈਏ ਕਿ ਨੇਹਾ ਤੇ ਅੰਗਦ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਨ੍ਹਾਂ ਦੇ ਵਿਆਹ ਬਾਰੇ ਮੀਡੀਆ ਨੂੰ ਵੀ ਉਸ ਸਮੇਂ ਪਤਾ ਲੱਗਾ ਸੀ ਜਦੋਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

Punjabi Bollywood Tadka

ਹਾਲ ਹੀ 'ਚ ਨੇਹਾ ਦਿੱਲੀ ਦੇ ਇਕ ਈਵੈਂਟ 'ਚ ਨਜ਼ਰ ਆਈ ਸੀ। ਇਸ ਈਵੈਂਟ 'ਚ ਉਸ ਨੇ ਫੈਸ਼ਨ, ਪਰਿਵਾਰ ਤੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਗੱਲ ਕੀਤੀ। ਨੇਹਾ ਇਸ ਈਵੈਂਟ ਸੰਤਰੀ ਰੰਗ ਦੇ ਐਥਨਿਕ ਕੁੜਤੇ 'ਚ ਨਜ਼ਰ ਆਈ।

Punjabi Bollywood Tadka

ਇਸ ਦੇ ਨਾਲ ਹੀ ਉਸ ਨੇ ਖੂਬਸੂਰਤ ਏਅਰਰਿੰਗਸ ਪਾਏ ਸਨ। ਨੇਹਾ ਦੀ ਡਿਲੀਵਰੀ ਡੇਟ ਨੇੜੇ ਆਉਣ ਨਾਲ ਉਸ ਦਾ ਚਿਹਰੇ 'ਤੇ ਚਮਕ ਵਧਦੀ ਸਾਫ ਨਜ਼ਰ ਆ ਰਹੀ ਹੈ। ਨੇਹਾ ਤੇ ਅੰਗਦ 10 ਮਈ 2018 ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ।


Tags: Neha Dhupia Baby Bump Event Angad Bedi India Global Summit No Filter Neha

Edited By

Sunita

Sunita is News Editor at Jagbani.