FacebookTwitterg+Mail

Pics : ਨੇਹਾ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਬੇਟੀ ਦੀ ਇਕ ਹੋਰ ਝਲਕ ਆਈ ਸਾਹਮਣੇ

neha dhupia
24 November, 2018 02:04:16 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਨੇ ਇਸ ਮਹੀਨੇ 18 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਨੇਹਾ ਧੂਪੀਆ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਨੇਹਾ ਤੇ ਅੰਗਦ ਦੋਵੇਂ ਹੀ ਆਪਣੀ ਬੇਟੀ ਨੂੰ ਲੈ ਕੇ ਘਰ ਲਈ ਰਵਾਨਾ ਹੋ ਗਏ ਹਨ।

Punjabi Bollywood Tadka
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਨੇਹਾ ਤੇ ਅੰਗਦ ਬੇਟੀ ਨਾਲ ਹਸਪਤਾਲ ਤੋਂ ਘਰ ਵਾਪਸ ਜਾ ਰਹੇ ਸੀ। ਦੋਹਾਂ ਨੇ ਆਪਣੀ ਬੇਟੀ ਦਾ ਨਾਂ ਮਿਹਰ ਧੂਪੀਆ ਬੇਦੀ ਰੱਖਿਆ ਹੈ। ਉੱਥੇ ਹੀ ਹਸਪਤਾਲ ਦੇ ਬਾਹਰ ਨੇਹਾ ਦੀ ਗੋਦ 'ਚ ਮਿਹਰ ਦੀ ਇਕ ਹੋਰ ਖੂਬਸੂਰਤ ਝਲਕ ਦੇਖਣ ਨੂੰ ਮਿਲੀ।

Punjabi Bollywood Tadka
ਦੱਸਣਯੋਗ ਹੈ ਕਿ ਨੇਹਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਫੈਨਜ਼ ਲਈ ਬੇਟੀ ਮਿਹਰ ਦੀ ਪਹਿਲੀ ਤਸਵੀਰ ਰਾਹੀਂ ਇਹ ਜਾਣਕਾਰੀ ਸ਼ੇਅਰ ਕੀਤੀ ਸੀ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ।

Punjabi Bollywood TadkaPunjabi Bollywood TadkaPunjabi Bollywood Tadka


Tags: Neha Dhupia Angad Bedi Mehar Dhupia Hospital Viral Bollywood Actress

Edited By

Kapil Kumar

Kapil Kumar is News Editor at Jagbani.