FacebookTwitterg+Mail

ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਸੀ ਨੇਹਾ, ਸ਼ੋਅ 'ਚ ਪਤੀ ਅੰਗਦ ਨੇ ਕੀਤੇ ਕਈ ਸੀਕ੍ਰੇਟ ਖੁਲਾਸੇ

neha dhupia
24 November, 2018 03:54:33 PM

ਮੁੰਬਈ (ਬਿਊਰੋ)— ਇਸ ਸਾਲ 10 ਮਈ ਨੂੰ ਅਭਿਨੇਤਰੀ ਨੇਹਾ ਧੂਪੀਆ ਨੇ ਅੰਗਦ ਬੇਦੀ ਨਾਲ ਚੋਰੀ-ਛਿਪੇ ਵਿਆਹ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਅਚਾਨਕ ਵਿਆਹ ਕਰਨ ਦੇ ਇਸ ਫੈਸਲੇ ਨੂੰ ਲੈ ਕੇ ਮੀਡੀਆ 'ਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਨੇਹਾ ਪ੍ਰੈਗਨੈਂਟ ਹੈ, ਸ਼ਾਇਦ ਇਸ ਵਜ੍ਹਾ ਉਨ੍ਹਾਂ ਜਲਦੀ ਵਿਆਹ ਕਰਨ ਦਾ ਫੈਸਲਾ ਕੀਤਾ। ਜਦੋਂ ਵੀ ਨੇਹਾ ਨੂੰ ਇਹ ਸਵਾਲ ਕੀਤਾ ਜਾਂਦਾ ਸੀ ਕਿ ਉਹ ਪ੍ਰੈਗਨੈਂਟ ਹੈ ਤਾਂ ਇਸ 'ਤੇ ਉਹ ਹਮੇਸ਼ਾ ਇਨਕਾਰ ਕਰਦੀ ਰਹੀ ਪਰ 24 ਅਗਸਤ ਨੂੰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰੈਗਨੈਂਸੀ ਫੋਟੋਸ਼ੂਟ ਦੀਆਂ ਤਸਵੀਰਾਂ ਰਾਹੀਂ ਐਲਾਨ ਕੀਤਾ ਕਿ ਉਨ੍ਹਾਂ ਘਰ ਨੰਨ੍ਹਾ ਮਹਿਮਾਨ ਦਸਤਕ ਦੇਣ ਵਾਲਾ ਹੈ।

Punjabi Bollywood Tadka

ਹਾਲ ਹੀ 'ਚ ਨੇਹਾ ਨੇ ਆਪਣੇ ਟਾਕ ਸ਼ੋਅ 'ਨੇਹਾ ਨੋ ਫਿਲਟਰ' ਲਈ ਪਤੀ ਅੰਗਦ ਨੂੰ ਬਤੌਰ ਮਹਿਮਾਨ ਸੱਦਾ ਭੇਜਿਆ, ਜਿਸ ਦਾ ਪ੍ਰੋਮੋ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ। ਇਸ ਟਾਕ ਸ਼ੋਅ 'ਚ ਅੰਗਦ ਨੇ ਆਪਣੇ ਤੇ ਨੇਹਾ ਨਾਲ ਜੁੜੀਆਂ ਕਈ ਨਿੱਜੀ ਗੱਲਾਂ ਦੇ ਖੁਲਾਸੇ ਕੀਤੇ।

 
 
 
 
 
 
 
 
 
 
 
 
 
 

The party just started.. @nehadhupia #nofilterneha @wearebiggirl @saavn

A post shared by Angad Bedi (@angadbedi) on Nov 14, 2018 at 8:31am PST

ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਸੀ ਨੇਹਾ
ਨੇਹਾ ਧੂਪੀਆ ਦੇ ਪਤੀ ਨੇ ਟਾਕ ਸ਼ੋਅ 'ਚ ਇਸ ਗੱਲ ਨੂੰ ਸ਼ਰ੍ਹੇਆਮ ਕਬੂਲ ਕੀਤਾ ਕਿ ਨੇਹਾ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਸੀ, ਜਿਸ ਵਜ੍ਹਾ ਸਾਨੂੰ ਚੋਰੀ-ਛਿਪੇ ਵਿਆਹ ਕਰਨਾ ਪਿਆ।

75 ਲੜਕੀਆਂ ਨੂੰ ਡੇਟ ਕਰ ਚੁੱਕੇ ਹਨ ਅੰਗਦ ਬੇਦੀ
ਇਸ ਟਾਕ ਸ਼ੋਅ 'ਚ ਅੰਗਦ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੇਰਾ ਜ਼ਿਆਦਾ ਲੜਕੀਆਂ ਨਾਲ ਰਿਸ਼ਤਾ ਨਹੀਂ ਰਿਹਾ ਹੈ, ਸਿਰਫ 75 ਲੜਕੀਆਂ ਹੀ ਮੇਰੀ ਜ਼ਿੰਦਗੀ 'ਚ ਆਈਆਂ, ਜਿਨ੍ਹਾਂ 'ਚ ਨੇਹਾ ਵੀ ਸ਼ਾਮਲ ਹੈ।

ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਨੇਹਾ ਦੇ ਪਰਿਵਾਰ ਦਾ ਰਿਐਕਸ਼ਨ
ਇਸ ਦੇ ਨਾਲ ਹੀ ਅੰਗਦ ਨੇ ਅੱਗੇ ਦੱਸਿਆ ਕਿ ਜਦੋਂ ਮੈਂ ਨੇਹਾ ਦੇ ਮਾਤਾ-ਪਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਉਹ ਪ੍ਰੈਗਨੈਂਟ ਹੈ ਤਾਂ ਕੁਝ ਸਮੇਂ ਲਈ ਮਾਹੌਲ ਬਿਲਕੁਲ ਸ਼ਾਂਤ ਹੋ ਗਿਆ ਅਤੇ ਫਿਰ ਉਨ੍ਹਾਂ ਨੂੰ ਗੁੱਸਾ ਆਇਆ। ਇਸ ਲਈ ਉਹ ਮੈਨੂੰ ਬਹੁਤ ਗੁੱਸੇ ਵੀ ਹੋਏ। ਮੈਨੂੰ ਨਹੀਂ ਲਗਦਾ ਸੀ ਕਿ ਉਹ ਇਸ ਤਿਆਰ ਸਨ, ਕਿਉਂਕਿ ਇਹ ਸੁਣਨ ਤੋਂ ਬਾਅਦ ਨੇਹਾ ਦੀ ਮਾਂ ਘਬਰਾ ਗਈ ਸੀ।

ਨੇਹਾ ਨੇ ਦੱਸੀ ਪ੍ਰੈਗਨੈਂਸੀ ਲੁਕਾਉਣ ਦੀ ਵਜ੍ਹਾ
ਇਕ ਇੰਟਰਵਿਊ 'ਚ ਨੇਹਾ ਨੇ ਆਪਣੀ ਪ੍ਰੈਗਨੈਂਸੀ ਨੂੰ ਲੁਕਾਉਣ ਦੀ ਵਜ੍ਹਾ ਦੱਸੀ ਸੀ। ਦਰਸਅਲ, ਨੇਹਾ ਨੇ ਕਿਹਾ, ''ਮੈਨੂੰ ਡਰ ਸੀ ਕਿ ਜੇਕਰ ਮੈਂ ਆਪਣੀ ਪ੍ਰੈਗਨੈਂਸੀ ਬਾਰੇ ਪਹਿਲਾਂ ਹੀ ਦੱਸ ਦਿੰਦੀ ਤਾਂ ਮੈਨੂੰ ਕੰਮ ਮਿਲਣਾ ਬੰਦ ਹੋ ਜਾਣਾ ਸੀ। ਚੰਗਾ ਹੋਇਆ ਕਿ 6 ਮਹੀਨੇ ਤੱਕ ਮੇਰਾ ਬੇਬੀ ਬੰਪ ਨਹੀਂ ਦਿਸਿਆ।


Tags: Neha Dhupia Angad Bedi Pregnancy Bollywood Actress

Edited By

Kapil Kumar

Kapil Kumar is News Editor at Jagbani.