FacebookTwitterg+Mail

ਮਹਿੰਦੀ ਸੈਰੇਮਨੀ 'ਚ ਸ਼ਾਨਦਾਰ ਲੁੱਕ 'ਚ ਦਿਖੀ ਨੇਹਾ ਧੂਪੀਆ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

neha dhupia and angad bedi
11 May, 2018 03:20:33 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਆਂਗਦ ਬੇਦੀ 10 ਮਈ ਨੂੰ ਦਿੱਲੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਵਿਆਹ ਸਿੱਖ ਰੀਤੀ ਰਿਵਾਜਾਂ ਨਾਲ ਹੋਇਆ ਹੈ। ਨੇਹਾ ਧੂਪੀਆ ਨੇ ਇੰਨੇ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਕਿ ਮੀਡੀਆ ਨੂੰ ਕਾਨੋਂ ਕੰਨ ਖਬਰ ਤੱਕ ਨਾ ਲੱਗੀ।
Punjabi Bollywood Tadka
ਹਾਲਾਂਕਿ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਲੰਬੇ ਸਮੇਂ ਤੋਂ ਆ ਰਹੀਆਂ ਸਨ। ਹੋਲੀ-ਹੋਲੀ ਨੇਹਾ ਧੂਪੀਆ ਤੇ ਅੰਗਦ ਬੇਦੀ ਦੀਆਂ ਤਸਵੀਰਾਂ ਆਉਣੀਆਂ ਸ਼ੁਰੂ ਹੋਈਆਂ।
Punjabi Bollywood Tadka
ਹੁਣ ਨੇਹਾ ਧੂਪੀਆ ਦੀ ਮਹਿੰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਨੂੰ ਦੇਖ ਕੇ ਤਾਂ ਕੋਈ ਵੀ ਕਹਿ ਦੇਵੇਗਾ ਕਿ ਉਹ ਆਪਣੀ ਵਿਆਹ ਨੂੰ ਲੈ ਕੇ ਕਾਫੀ ਖੁਸ਼ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਨੇਹਾ ਨੇ ਗੂੜ੍ਹੇ ਨੀਲੇ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹਾਲ ਹੀ 'ਚ ਉਸ ਨੇ ਵਿਦਿਆ ਬਾਲਨ ਨਾਲ 'ਤੁਮਹਾਰੀ ਸੁਲੂ' ਫਿਲਮ 'ਚ ਮਹੱਤਵਪੂਰਨ ਕਿਰਦਾਰ ਨਿਭਾਇਆ ਸੀ।
Punjabi Bollywood Tadka
ਨੇਹਾ ਬਾਲੀਵੁੱਡ ਦੀ ਲੀਡ ਐਕਟ੍ਰੈੱਸ ਦੇ ਤੌਰ 'ਤੇ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਮਿਸ ਇੰਡੀਆ ਬਣਨ ਤੋਂ ਬਾਅਦ ਨੇਹਾ ਬਾਲੀਵੁੱਡ 'ਚ ਕੰਮ ਕਰਨ ਆਈ ਸੀ। ਅੰਗਦ ਬੇਦੀ ਕਈ ਫਿਲਮਾਂ 'ਚ ਛੋਟੀਆਂ ਭੂਮਿਕਾਵਾਂ ਨਿਭਾਅ ਚੁੱਕੇ ਹਨ।
Punjabi Bollywood Tadka
ਉਹ ਅਮਿਤਾਭ ਬੱਚਨ ਤੇ ਤਾਪਸੀ ਪਨੂੰ ਸਟਾਰਰ ਫਿਲਮ 'ਪਿੰਕ' 'ਚ ਨਜ਼ਰ ਆਏ ਸਨ, ਉਥੇ ਨੇਹਾ ਨਾਲ ਅੰਗਦ ਪੰਜਾਬੀ ਫਿਲਮ 'ਰੰਗੀਲੇ' 'ਚ ਵੀ ਕੰਮ ਕਰ ਚੁੱਕੇ ਹਨ। ਇਹ ਫਿਲਮ ਸਾਲ 2013 'ਚ ਰਿਲੀਜ਼ ਹੋਈ ਸੀ।
Punjabi Bollywood Tadka

Punjabi Bollywood Tadka


Tags: Neha DhupiaAngad BediMehendi WeddingSocial MediaBest Friend

Edited By

Sunita

Sunita is News Editor at Jagbani.