FacebookTwitterg+Mail

ਨੇਹਾ ਧੂਪੀਆ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿੱਲਕਾਰੀਆਂ

neha dhupia and angad bedi
18 November, 2018 01:13:30 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਐਕਟਰ ਅੰਗਦ ਬੇਦੀ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਨੇਹਾ ਧੂਪੀਆ ਘਰ ਆਈ ਨੰਨ੍ਹੀ ਪਰੀ ਦੀ ਖਬਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਹਾਲੇ ਤੱਕ ਬੇਬੀ ਗਰਲ ਦੀ ਤਸਵੀਰ ਸਾਹਮਣੇ ਨਹੀਂ ਆਈ ਹੈ। ਨੇਹਾ-ਅੰਗਦ ਦੀ ਨੰਨ੍ਹੀ ਪਰੀ ਦੀ ਝਲਕ ਪਾਉਣ ਲਈ ਫੈਨਜ਼ ਬੇਤਾਬ ਹਨ। ਦੱਸ ਦੇਈਏ ਕਿ ਨੇਹਾ ਧੂਪੀਆ ਨੇ ਐਕਟਰ ਅੰਗਦ ਬੇਦੀ ਨਾਲ ਨਵੀਂ ਦਿੱਲੀ 'ਚ 10 ਮਈ ਨੂੰ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। 

ਦੱਸਣਯੋਗ ਹੈ ਕਿ ਅੰਗਦ ਬੇਦੀ ਅਤੇ ਅਦਾਕਾਰਾ ਨੇਹਾ ਧੂਪੀਆ ਨੇ ਅਚਾਨਕ ਆਪਣੇ ਵਿਆਹ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਨੇਹਾ ਦੀ ਪ੍ਰੈਗਨੈਂਸੀ ਦੀ ਖਬਰ ਨੇ ਲੋਕਾਂ ਨੂੰ ਹੋਰ ਵੀ ਹੈਰਾਨ ਕਰ ਦਿੱਤਾ। ਦਰਅਸਲ, ਨੇਹਾ ਨੇ ਪਬਲਿਕਲੀ ਪ੍ਰੈਗਨੈਂਸੀ ਦਾ ਐਲਾਨ ਕਰਨ 'ਚ ਕਾਫੀ ਸਮਾਂ ਲਿਆ। ਉਸ ਨੇ ਇਕ ਇੰਟਰਵਿਊ ਦੌਰਾਨ ਇਸ ਦਾ ਅਸਲ ਕਾਰਨ ਦੱਸਿਆ। ਨੇਹਾ ਨੇ ਗੱਲਬਾਤ ਦੌਰਾਨ ਕਿਹਾ ਕਿ ''ਮੈਂ ਆਪਣੀ ਪ੍ਰੈਗਨੈਂਸੀ ਦੇ ਸ਼ੁਰੂਆਤੀ ਸਮੇਂ 'ਚ ਲੋਕਾਂ ਨੂੰ ਇਹ ਗੱਲ ਇਸ ਲਈ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਡਰ ਸੀ ਲੋਕਾਂ ਦਾ ਵਰਤਾਅ ਮੇਰੇ ਲਈ ਕਿਤੇ ਬਦਲ ਨਾ ਜਾਵੇ। ਮੈਨੂੰ ਡਰ ਸੀ ਕਿ ਕਿਤੇ ਪ੍ਰੋਡਿਊਸਰ ਡਾਇਰੈਕਟਰ ਮੈਨੂੰ ਕੰਮ ਦੇਣਾ ਨਾ ਬੰਦ ਕਰ ਦੇਣ। ਮੇਰੇ ਨਾਲ ਚੰਗੀ ਗੱਲ ਇਹ ਸੀ ਸ਼ੁਰੂਆਤੀ 6 ਮਹੀਨਿਆਂ ਤੱਕ ਮੇਰਾ ਬੰਪ ਸਾਫ ਤੌਰ ਤੇ ਨਜ਼ਰ ਨਹੀਂ ਆਇਆ। ਇਸ ਦਾ ਮੈਨੂੰ ਫਾਇਦਾ ਮਿਲਿਆ, ਮੇਰਾ ਐਨਰਜੀ ਲੇਵਲ ਕਾਫੀ ਜ਼ਿਆਦਾ ਵਧਿਆ। ਇਸ ਦੌਰਾਨ ਮੈਂ 'ਈਲਾ' ਅਤੇ 'ਸਟਾਈਲਿਡ ਬਾਏ ਨੇਹਾ' ਦੀ ਸ਼ੂਟਿੰਗ ਵੀ ਪੂਰੀ ਕੀਤੀ।''


Tags: Neha Dhupia Angad Bedi Baby Girl New Delhi

About The Author

sunita

sunita is content editor at Punjab Kesari