FacebookTwitterg+Mail

ਨੇਹਾ ਧੂਪੀਆ ਦੀ ਧੀ ਦੀ ਪਹਿਲੀ ਤਸਵੀਰ ਆਈ ਸਾਹਮਣੇ

neha dhupia and angad bedi
21 November, 2018 10:27:11 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਘਰ ਨੰਨ੍ਹੀ ਪਰੀ ਨੇ ਜਨਮ ਲਿਆ। ਹਾਲ ਹੀ 'ਚ ਨੇਹਾ ਧੂਪੀਆ ਦੇ ਸਹੁਰੇ ਨੇ ਨੰਨ੍ਹੀ ਪਰੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਨੇਹਾ ਧੂਪੀਆ ਨੇ ਬੇਟੀ ਦੇ ਪੈਰਾਂ ਦੀ ਇਕ ਤਸਵੀਰ ਸ਼ੇਅਰ ਕਰਕੇ ਉਸ ਦੇ ਨਾਂ ਦਾ ਖੁਲਾਸਾ ਕੀਤਾ ਸੀ। ਉਸ ਨੇ ਆਪਣੀ ਧੀ ਦਾ ਨਾਂ ਮੇਹਰ ਧੂਪੀਆ ਬੇਦੀ ਰੱਖਿਆ ਹੈ।

 

ਦੱਸਣਯੋਗ ਹੈ ਕਿ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਇਸੇ ਸਾਲ 10 ਮਈ ਨੂੰ ਸੀਕ੍ਰੇਟ ਵੈਡਿੰਗ ਕੀਤੀ ਸੀ ਅਤੇ ਉਦੋਂ ਤੋਂ ਖਬਰਾਂ ਆ ਰਹੀਆਂ ਸਨ ਕਿ ਨੇਹਾ ਧੂਪੀਆ ਪ੍ਰੇਗਨੈਂਟ ਹੈ। ਨੇਹਾ ਦੀ ਪ੍ਰੈਗਨੈਂਸੀ ਦੀ ਖਬਰ ਨੇ ਲੋਕਾਂ ਨੂੰ ਹੋਰ ਵੀ ਹੈਰਾਨ ਕਰ ਦਿੱਤਾ। ਦਰਅਸਲ, ਨੇਹਾ ਨੇ ਪਬਲਿਕਲੀ ਪ੍ਰੈਗਨੈਂਸੀ ਦਾ ਐਲਾਨ ਕਰਨ 'ਚ ਕਾਫੀ ਸਮਾਂ ਲਿਆ। ਉਸ ਨੇ ਇਕ ਇੰਟਰਵਿਊ ਦੌਰਾਨ ਇਸ ਦਾ ਅਸਲ ਕਾਰਨ ਦੱਸਿਆ।

 

ਨੇਹਾ ਨੇ ਗੱਲਬਾਤ ਦੌਰਾਨ ਕਿਹਾ ਕਿ ''ਮੈਂ ਆਪਣੀ ਪ੍ਰੈਗਨੈਂਸੀ ਦੇ ਸ਼ੁਰੂਆਤੀ ਸਮੇਂ 'ਚ ਲੋਕਾਂ ਨੂੰ ਇਹ ਗੱਲ ਇਸ ਲਈ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਡਰ ਸੀ ਲੋਕਾਂ ਦਾ ਵਰਤਾਅ ਮੇਰੇ ਲਈ ਕਿਤੇ ਬਦਲ ਨਾ ਜਾਵੇ। ਮੈਨੂੰ ਡਰ ਸੀ ਕਿ ਕਿਤੇ ਪ੍ਰੋਡਿਊਸਰ ਡਾਇਰੈਕਟਰ ਮੈਨੂੰ ਕੰਮ ਦੇਣਾ ਨਾ ਬੰਦ ਕਰ ਦੇਣ। ਮੇਰੇ ਨਾਲ ਚੰਗੀ ਗੱਲ ਇਹ ਸੀ ਸ਼ੁਰੂਆਤੀ 6 ਮਹੀਨਿਆਂ ਤੱਕ ਮੇਰਾ ਬੰਪ ਸਾਫ ਤੌਰ ਤੇ ਨਜ਼ਰ ਨਹੀਂ ਆਇਆ। ਇਸ ਦਾ ਮੈਨੂੰ ਫਾਇਦਾ ਮਿਲਿਆ, ਮੇਰਾ ਐਨਰਜੀ ਲੇਵਲ ਕਾਫੀ ਜ਼ਿਆਦਾ ਵਧਿਆ। ਇਸ ਦੌਰਾਨ ਮੈਂ 'ਈਲਾ' ਅਤੇ 'ਸਟਾਈਲਿਡ ਬਾਏ ਨੇਹਾ' ਦੀ ਸ਼ੂਟਿੰਗ ਵੀ ਪੂਰੀ ਕੀਤੀ।''


Tags: Neha Dhupia Angad Bedi Baby Girl Mehr Dhupia Bedi New Delhi Bollywood Celebrity

Edited By

Sunita

Sunita is News Editor at Jagbani.