FacebookTwitterg+Mail

Wow ਨੇਹਾ ਧੂਪੀਆ ਤੇ ਅੰਗਦ ਬੇਦੀ ਜਲਦ ਸੁਣਾ ਸਕਦੇ ਹਨ ਖੁਸ਼ਖਬਰੀ

neha dhupia and angad bedi to confirm pregnancy
07 August, 2018 02:40:39 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅੰਗਦ ਬੇਦੀ ਤੇ ਨੇਹਾ ਧੂਪੀਆ ਨੇ ਇਸ ਸਾਲ ਵਿਆਹ ਦੇ ਬੰਧਨ 'ਚ ਬੰਝੇ ਸਨ। ਦੋਵਾਂ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਕੇ ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਜਗਤ ਨੂੰ ਵੀ ਹੈਰਾਨ ਕੀਤਾ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਨੇਹਾ ਦੇ ਪ੍ਰੈਗਨੈਂਟ ਹੋਣ ਦੀ ਖਬਰ ਆ ਗਈ, ਜਿਸ 'ਤੇ ਦੋਵਾਂ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹਾਲ ਹੀ 'ਚ ਅੰਗਦ ਫਿਲਮ 'ਸੂਰਮਾ' 'ਚ ਨਜ਼ਰ ਆਇਆ ਸੀ, ਜਿਸ ਦੇ ਪ੍ਰਮੋਸ਼ਨ ਈਵੈਂਟ 'ਚ ਅੰਗਦ ਨੂੰ ਨੇਹਾ ਦੀ ਪ੍ਰੈਗਨੈਂਸੀ ਬਾਰੇ ਪੁੱਛਿਆ ਗਿਆ ਸੀ ਤਾਂ ਉਸ ਨੇ ਇਸ ਖਬਰ ਨੂੰ ਗਲਤ ਦੱਸਿਆ ਸੀ। ਹੁਣ ਹਾਲ ਹੀ 'ਚ ਨੇਹਾ ਨੂੰ ਇਹੀ ਸਵਾਲ ਕੀਤਾ ਗਿਆ ਤਾਂ ਉਸ ਦਾ ਕੋਈ ਜਵਾਬ ਨਹੀਂ ਦਿੱਤਾ। 

Punjabi Bollywood Tadka
ਹਾਲ ਹੀ 'ਚ ਹੋਏ 'ਜੀ ਕਿਊ ਡਰੈੱਸਡ ਐਵਾਰਡ' 'ਚ ਜਦੋਂ ਮੁੜ ਇਹੀ ਸਵਾਲ ਆਇਆ ਤਾਂ ਦੋਵਾਂ ਨੇ ਕਿਹਾ ਕਿ ਅਜੇ ਅਜਿਹਾ ਕੁਝ ਨਹੀਂ ਜਦੋਂ ਅਜਿਹੀ ਕੋਈ ਖਬਰ ਹੋਈ ਤਾਂ ਅਸੀਂ ਆਪ ਹੀ ਗੱਲ ਕਰਾਂਗੇ। ਇਸ ਦੇ ਨਾਲ ਹੀ ਅੰਗਦ ਨੇ ਕਿਹਾ, ''ਫੈਮਿਲੀ ਪਲਾਂਨਿੰਗ ਤੋਂ ਪਹਿਲਾਂ ਅਸੀਂ ਇਕ ਸ਼ਾਨਦਾਰ ਘਰ ਖਰੀਦਾਂਗੇ।''

Punjabi Bollywood Tadka

ਹੁਣ ਲੱਗਦਾ ਹੈ ਕਿ ਇਹ ਕੱਪਲ ਜਲਦ ਹੀ ਖੁਸ਼ਖਬਰੀ ਦਾ ਐਲਾਨ ਕਰਨ ਵਾਲਾ ਹੈ। ਸਭ ਨੂੰ ਉਡੀਕ ਹੈ ਦੋਵਾਂ ਵਲੋਂ ਇਸ ਖੁਸ਼ਖਬਰੀ ਦਾ ਐਲਾਨ ਕਰਨ ਦੀ। ਜੇਕਰ ਨੇਹਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਹਾਲ ਹੀ 'ਚ ਐੱਮ. ਟੀ. ਵੀ. ਦੇ ਸ਼ੋਅ 'ਰੋਡੀਜ਼' 'ਚ ਨਜ਼ਰ ਆਈ ਸੀ। ਜਲਦ ਹੀ ਨੇਹਾ ਕਾਜੋਲ ਦੀ ਫਿਲਮ 'ਹੈਲੀਕਾਪਟਰ ਈਲਾ' ਚ' ਵੀ ਨਜ਼ਰ ਆਵੇਗੀ। ਫਿਲਮ ਨੂੰ ਅਜੇ ਦੇਵਗਨ ਨੇ ਕੋ-ਪ੍ਰੋਡਿਊਸ ਕੀਤਾ ਹੈ ਤੇ ਇਸ 'ਚ ਲੀਡ ਰੋਲ ਕਾਜੋਲ ਨਿਭਾਉਂਦੀ ਨਜ਼ਰ ਆਵੇਗੀ।


Tags: Neha DhupiaAngad BediPregnancyHelicopter EelaKajol Ajay DevgnBollywood Celebrity

Edited By

Sunita

Sunita is News Editor at Jagbani.