FacebookTwitterg+Mail

ਨੇਹਾ ਧੂਪੀਆ ਦੀ ਇਸ ਆਦਤ ਤੋਂ ਹੈ ਅੰਗਦ ਬੇਦੀ ਨੂੰ ਨਫਰਤ

neha dhupia angad bedi
13 July, 2018 03:27:43 PM

ਮੁੰਬਈ (ਬਿਊਰੋ)— ਅੰਗਦ ਬੇਦੀ ਦੀ ਫਿਲਮ 'ਸੂਰਮਾ' ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ 'ਚ ਉਹ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਨੇਹਾ ਧੂਪੀਆ ਨਾਲ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਸਕ੍ਰੀਨ 'ਤੇ ਨਜ਼ਰ ਆ ਰਹੇ ਹਨ। ਇਸ ਸਾਲ ਹੋਇਆ ਅੰਗਦ-ਨੇਹਾ ਦਾ ਵਿਆਹ ਕਾਫੀ ਚਰਚਾ 'ਚ ਰਿਹਾ।
Punjabi Bollywood Tadka
ਇਕ ਇੰਟਰਵਿਊ ਦੌਰਾਨ ਅੰਗਦ ਨੇ ਆਪਣੇ ਵਿਆਹ ਤੇ ਨੇਹਾ ਧੂਪੀਆ ਦੀ ਉਸ ਆਦਤ ਬਾਰੇ ਦੱਸਿਆ, ਜਿਸ ਨੂੰ ਉਹ ਬਿਲਕੁਲ ਪਸੰਦ ਨਹੀਂ ਕਰਦੇ।
Punjabi Bollywood Tadka
ਅੰਗਦ ਨੇ ਕਿਹਾ, 'ਨੇਹਾ ਦੀ ਈਮਾਨਦਾਰੀ ਤੇ ਬੇਬਾਕ ਹੋਣਾ ਮੈਨੂੰ ਪਸੰਦ ਹੈ ਪਰ ਇਹ ਵੀ ਸੱਚ ਹੈ ਕਿ ਮੈਨੂੰ ਨੇਹਾ ਦੀ ਇਸ ਆਦਤ ਤੋਂ ਨਫਰਤ ਵੀ ਹੈ। ਮੈਂ ਨੇਹਾ 'ਚ ਕੋਈ ਬਦਲਾਅ ਨਹੀਂ ਕਰਨਾ ਚਾਹੁੰਦਾ, ਉਹ ਜਿਸ ਤਰ੍ਹਾਂ ਦੀ ਹੈ, ਮੈਨੂੰ ਪਸੰਦ ਹੈ। ਹੁਣੇ ਬਦਲਾਅ ਕਰਾਂਗਾ ਤਾਂ ਮਜ਼ਾ ਨਹੀਂ ਆਵੇਗਾ।'
Punjabi Bollywood Tadka
ਦੱਸਣਯੋਗ ਹੈ ਕਿ ਅੰਗਦ ਤੇ ਨੇਹਾ ਪਿਛਲੇ 15 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਅੰਗਦ ਨੇ ਦੱਸਿਆ, 'ਜਦੋਂ ਮੈਂ ਵਿਆਹ ਬਾਰੇ ਪਰਿਵਾਰ ਨੂੰ ਦੱਸਣ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣੇ ਕਰੋ ਜਾਂ ਸਰਦੀਆਂ 'ਚ ਕਰੋ, ਗੱਲ ਤਾਂ ਇਕ ਹੀ ਹੈ। ਅਸੀਂ ਦੋਵੇਂ 4 ਦਿਨਾਂ ਲਈ ਫ੍ਰੀ ਸੀ। ਇਸ ਲਈ ਸਾਡਾ ਵਿਆਹ ਜਲਦਬਾਜ਼ੀ 'ਚ ਹੋਇਆ।'


Tags: Neha Dhupia Angad Bedi Marriage Soorma

Edited By

Rahul Singh

Rahul Singh is News Editor at Jagbani.