ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਉਸ ਦੇ ਪਤੀ ਅੰਗਦ ਬੇਦੀ ਜਲਦ ਹੀ ਆਪਣੇ ਘਰ ਆਉਣ ਵਾਲੇ ਨੰਨ੍ਹੇ ਮਹਿਮਾਨ ਲਈ ਕਾਫੀ ਉਤਸ਼ਾਹਿਤ ਹੈ। ਪਿਛਲੇ ਦਿਨੀਂ ਖਬਰਾਂ ਆਈਆਂ ਸਨ ਕਿ ਅੰਗਦ ਬੇਦੀ ਨੇਹਾ ਧੂਪੀਆ ਲਈ ਗ੍ਰੈਂਡ ਬੇਬੀ ਸ਼ਾਵਰ ਪਾਰਟੀ ਦਾ ਸਰਪ੍ਰਾਈਜ਼ ਦੇਣ ਵਾਲੇ ਹਨ ਅਤੇ ਅੰਗਦ ਬੇਦੀ ਨੇ ਇਸ ਪਾਰਟੀ ਆਯੋਜਨ ਇਸੇ ਵੀਕੈਂਡ ਕਰ ਦਿੱਤਾ, ਜਿਸ 'ਚ ਨੇਹਾ ਧੂਪੀਆ ਕਾਫੀ ਸ਼ਾਨਦਾਰ ਲੱਗ ਰਹੀ ਸੀ।
ਨੇਹਾ ਨੇ ਆਪਣੇ ਬੇਬੀ ਸ਼ਾਵਰ ਲਈ ਸਫੈਦ ਰੰਗ ਦੀ ਫ੍ਰਿਲੀ ਫਰਾਕ ਪਾਈ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
ਅੰਗਦ ਦੇ ਪਾਰਟੀ 'ਚ ਬੀ-ਟਾਊਨ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ 'ਚ ਕਰਨ ਜੌਹਰ, ਸੁਨੀਲ ਸ਼ੈੱਟੀ, ਰਾਹੁਲ ਬੋਸ, ਅਲਵੀਰਾ ਅਗਨੀਹੋਤਰੀ, ਅਤੁਲ ਕਸਬੇਕਰ ਤੋਂ ਇਲਾਵਾ ਜੌਰਜੀਆ ਨਾਲ ਅਰਬਾਜ਼ ਖਾਨ ਪਹੁੰਚੇ ਸਨ।