FacebookTwitterg+Mail

B'Day: ਫਿਲਮਾਂ ਤੋਂ ਜ਼ਿਆਦਾ ਆਪਣੇ ਅਫੇਅਰਜ਼ ਕਾਰਨ ਚਰਚਾ ’ਚ ਰਹੀ ਇਹ ਅਦਾਕਾਰਾ

neha dhupia birthday
27 August, 2019 01:08:37 PM

ਮੁੰਬਈ(ਬਿਊਰੋ)- ਸਾਲ 2002 ’ਚ ‘ਫੇਮਿਨਾ ਮਿਸ ਇੰਡੀਆ’ ਦਾ ਖਿਤਾਬ ਜਿੱਤਣ ਵਾਲੀ ਨੇਹਾ ਧੂਪੀਆ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਨੇ ਕਈ ਫਿਲਮਾਂ ’ਚ ਕਾਫੀ ਬੋਲਡ ਰੋਲ ਕੀਤੇ। ਹਾਲਾਂਕਿ ਉਨ੍ਹਾਂ ਨੂੰ ਫਿਲਮਾਂ ’ਚ ਜ਼ਿਆਦਾ ਸਫਲਤਾ ਨਾ ਮਿਲੀ। ਫਿਲਮ ‘ਜੂਲੀ’ ਦੇ ਬੋਲਡ ਕਿਰਦਾਰ ਲਈ ਨੇਹਾ ਧੂਪੀਆ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਨੇਹਾ ਨੇ ਅੰਗਦ ਬੇਦੀ ਨਾਲ 10 ਮਈ 2018 ਨੂੰ ਦਿੱਲੀ ’ਚ ਗੁਪਤ ਤਰੀਕੇ ਨਾਲ ਵਿਆਹ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
Punjabi Bollywood Tadka
ਹਾਲਾਂਕਿ ਅੰਗਦ ਬੇਦੀ ਨੇ ਨੇਹਾ ਨੂੰ ਬਹੁਤ ਪਹਿਲਾਂ ਪ੍ਰਪੋਜ਼ ਕੀਤਾ ਸੀ ਪਰ ਉਸ ਸਮੇਂ ਨੇਹਾ ਕਿਸੇ ਹੋਰ ਦੇ ਪਿਆਰ ’ਚ ਦੀਵਾਨੀ ਸੀ ਅਤੇ ਉਨ੍ਹਾਂ ਨੇ ਅੰਗਦ ਨੂੰ ਮਨ੍ਹਾ ਕਰ ਦਿੱਤਾ ਸੀ। ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਨੇਹਾ ਦੇ ਅਫੇਅਰਸ ਦੇ ਚਰਚੇ ਬਹੁਤ ਮਸ਼ਹੂਰ ਰਹੇ ਹਨ।
Punjabi Bollywood Tadka
ਨੇਹਾ ਦਾ ਯੁਵਰਾਜ ਸਿੰਘ, ਸਕਵੈਸ਼ ਪਲੇਅਰ ਰਿਤਵਿਕ ਭੱਟਾਚਾਰਿਆ ਨਾਲ ਅਫੇਅਰ ਚਰਚਾ ’ਚ ਰਿਹਾ। ਰਿਤਵਿਕ ਨਾਲ ਤਾਂ ਨੇਹਾ ਧੂਪੀਆ ਦਾ ਕਰੀਬ 10 ਸਾਲ ਤੱਕ ਰਿਲੇਸ਼ਨ ਰਿਹਾ। ਇਹ ਦੋਵੇਂ ਅਕਸਰ ਹੀ ਇਕ-ਦੂਜੇ ਨਾਲ ਦੇਖੇ ਜਾਂਦੇ ਸਨ ਪਰ ਅਚਾਨਕ 2010 ’ਚ ਇਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਹਾਲਾਂਕਿ ਦੋਵਾਂ ਨੇ ਬ੍ਰੇਕਅੱਪ ਕਾਰਨ ਕਦੇ ਨਹੀਂ ਦੱਸਿਆ ।
Punjabi Bollywood Tadka
ਇਸ ਤੋਂ ਬਾਅਦ ਨੇਹਾ ਦਾ ਨਾਮ ਯੁਵਰਾਜ ਸਿੰਘ ਨਾਲ ਜੁੜਿਆ । ਦੋਵਾਂ ਦਾ ਅਫੇਅਰ ਕਾਫੀ ਚਰਚਾ ’ਚ ਰਿਹਾ। ਸਾਲ 2014 ਤੋਂ ਦੋਵੇਂ ਇਕੱਠੇ ਦੇਖੇ ਜਾਣ ਲੱਗੇ। ਕਈ ਪਾਰਟੀਆਂ ਅਤੇ ਇਵੈਂਟਸ ’ਚ ਉਨ੍ਹਾਂ ਨੂੰ ਇਕੱਠੇ ਦੇਖਿਆ ਜਾਣ ਲੱਗਾ। ਇਸ ਤੋਂ ਬਾਅਦ ਅੰਦਾਜ਼ੇ ਲਗਾਏ ਜਾਣ ਲੱਗੇ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
Punjabi Bollywood Tadka
ਹਾਲਾਂਕਿ ਬਾਅਦ ’ਚ ਨੇਹਾ ਨੇ ਇਸ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਨੇਹਾ ਦਾ ਨਾਮ ਜੁੜਿਆ ਜੇਮਸ ਸਿਲਵੈਸਟਰ ਨਾਲ। ਹਾਲਾਂਕਿ ਦੋਵਾਂ ਦਾ ਰਿਸ਼ਤਾ ਜ਼ਿਆਦਾ ਨਾ ਚਲਿਆ ਅਤੇ ਕਰੀਬ 3 ਸਾਲ ਡੇਟ ਕਰਨ ਤੋਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਇਸ ਰਿਲੇਸ਼ਨਸ਼ਿਪ ਦੇ ਬ੍ਰੇਕ ਹੋਣ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਨ੍ਹਾਂ ਵਿਚਕਾਰ ਇਹ ਲੌਂਗ ਡਿਸਟੈਂਸ ਹੀ ਮੁੱਖ ਕਾਰਨ ਸੀ।
Punjabi Bollywood Tadka
ਆਖ਼ਿਰਕਾਰ 10 ਮਈ ਨੂੰ ਅਦਾਕਾਰ ਨੇ ਬੈਸਟ ਫਰੈਂਡ ਅੰਗਦ ਬੇਦੀ ਨਾਲ ਵਿਆਹ ਕਰਵਾ ਲਿਆ। ਦੋਵਾਂ ਦੀ ਇਕ ਧੀ ਵੀ ਹੈ। ਫਿਲਮਾਂ ਤੋਂ ਦੂਰ ਨੇਹਾ ਧੂਪੀਆ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ। ਨੇਹਾ ਧੂਪੀਆ ਨੇ ਸਾਲ 2002 ’ਚ ‘ਫੇਮਿਨਾ ਮਿਸ ਇੰਡੀਆ’ ਦਾ ਖਿਤਾਬ ਜਿੱਤਿਆ ਸੀ। ਨੇਹਾ ਨੇ ‘ਕਿਆਮਤ‘, ‘ਜੂਲੀ‘ ਅਤੇ ‘ਸ਼ੀਸ਼ਾ‘ ਵਰਗੀਆਂ ਕਈ ਫਿਲਮਾਂ ’ਚ ਬਿਹਤਰ ਕੰਮ ਕੀਤਾ ਹੈ।
Punjabi Bollywood Tadka


Tags: Neha DhupiaHappy BirthdayAngad BediJulie MTV RoadiesFilm Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari