FacebookTwitterg+Mail

Wow ਨੇਹਾ-ਅੰਗਦ ਦੇ ਘਰ ਗੁੰਜਣਗੀਆਂ ਕਿਲਕਾਰੀਆਂ, ਬੇਬੀ ਬੰਪ ਨਾਲ ਸ਼ੇਅਰ ਕੀਤੀਆਂ ਤਸਵੀਰਾਂ

neha dhupia confirms her pregnancy in the cutest way
25 August, 2018 10:30:20 AM

ਮੁੰਬਈ(ਬਿਊਰੋ)— ਇਸ ਸਾਲ ਮਈ 'ਚ ਨੇਹਾ ਧੂਪੀਆ ਨੇ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਸੀ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਬੀ ਬੰਪ ਨਾਲ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਖੁਸ਼ਖਬਰੀ ਦਿੱਤੀ ਹੈ। ਵਿਆਹ ਤੋਂ ਬਾਅਦ ਹੀ ਅਜਿਹੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਨੇਹਾ ਧੂਪੀਆ ਗਰਭਵਤੀ ਹੈ।

Punjabi Bollywood Tadka

ਹਾਲ ਹੀ 'ਚ ਉਸ ਨੇ ਇੰਸਟਾ 'ਤੇ 4 ਤਸਵੀਰਾਂ ਸ਼ੇਅਰ ਕਰਕੇ ਐਲਾਨ ਕਰ ਦਿੱਤਾ ਹੈ ਕਿ ਉਹ ਗਰਭਵਤੀ ਹੈ। ਤਸਵੀਰਾਂ 'ਚ ਨੇਹਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।

Punjabi Bollywood Tadka

ਅੰਗਦ ਬੇਦੀ ਤੇ ਨੇਹਾ ਦੇ ਚਿਹਰੇ 'ਤੇ ਘਰ ਆਉਣ ਵਾਲੇ ਨਵੇਂ ਮਹਿਮਾਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਨੇਹਾ ਨੇ ਆਪਣੇ ਵੈਰਿਫਾਈਡ ਅਕਾਊਂਟ 'ਤੇ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨੇਹਾ ਨੇ ਕੈਪਸ਼ਨ 'ਚ ਲਿਖਿਆ, ''ਨਵੀਂ ਸ਼ੁਰੂਆਤ, ਸਤਿਨਾਮ ਵਾਹਿਗੁਰੂ।''

Punjabi Bollywood Tadka
ਦੱਸਣਯੋਗ ਹੈ ਕਿ ਨੇਹਾ ਤੇ ਅੰਗਦ ਨੇ ਇਸ ਸਾਲ 10 ਮਈ ਨੂੰ ਦਿੱਲੀ ਦੇ ਇਕ ਗੁਰੂਦੁਆਰੇ 'ਚ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਸੀ।

Punjabi Bollywood Tadka

ਸਿਰਫ ਕੁਝ ਕਰੀਬੀ ਹੀ ਇਸ ਵਿਆਹ 'ਚ ਸ਼ਾਮਲ ਹੋਏ ਸਨ। ਦੱਸ ਦੇਈਏ ਕਿ ਅੰਗਦ ਤੇ ਨੇਹਾ ਪਿਛਲੇ 15 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਸਨ।

Punjabi Bollywood Tadka

ਪਹਿਲਾਂ ਉਹ ਦੋਵੇਂ ਦੋਸਤ ਸਨ ਤੇ ਹੋਲੀ-ਹੋਲੀ ਦੋਵਾਂ 'ਚ ਪਿਆਰ ਹੋ ਗਿਆ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Neha DhupiaPregnancyAngad BediSoormaBaby BumpInstagram

Edited By

Sunita

Sunita is News Editor at Jagbani.